ਲਖਨਊ (ਸਮਾਜਵੀਕਲੀ): ਗੈਂਗਸਟਰ ਵਿਕਾਸ ਦੂਬੇ ਦਾ ਕਾਨਪੁਰ ਵਿੱਚ ਸਸਕਾਰ ਕਰਨ ਮਗਰੋਂ ਊਸ ਦੀ ਪਤਨੀ, ਪੁੱਤਰ ਅਤੇ ਨੌਕਰਾਣੀ ਲਖਨਊ ਸਥਿਤ ਆਪਣੇ ਘਰ ਪਰਤ ਆਏ ਹਨ। ਇਨ੍ਹਾਂ ਤਿੰਨਾਂ ਨੂੰ ਪੁਲੀਸ ਟੀਮ ’ਤੇ ਕਾਤਲਾਨਾ ਹਮਲੇ ਸਬੰਧੀ ਪੁੱਛ-ਪੜਤਾਲ ਕਰਨ ਲਈ ਐੱਸਟੀਐੱਫ ਦੀ ਟੀਮ ਨੇ ਚੁੱਕਿਆ ਸੀ।
ਕਾਨਪੁਰ ਦੇ ਇੱਕ ਪੁਲੀਸ ਅਧਿਕਾਰੀ ਅਨੁਸਾਰ ਗੈਂਗਸਟਰ ਦੀ ਪਤਨੀ ਰਿਚਾ ਦੂਬੇ, ਊਸ ਦੇ ਪੁੱਤਰ ਅਤੇ ਨੌਕਰਾਣੀ ਨੂੰ ਪੁੱਛ-ਪੜਤਾਲ ਲਈ ਲਖਨਊ ਦੇ ਕ੍ਰਿਸ਼ਨਾ ਨਗਰ ਸਥਿਤ ਘਰ ਵਿੱਚੋਂ ਚੁੱਕੇ ਜਾਣ ਮਗਰੋਂ ਕਾਨਪੁਰ ਦੇ ਮਹਿਲਾ ਪੁਲੀਸ ਸਟੇਸ਼ਨ ਵਿੱਚ ਰੱਖਿਆ ਗਿਆ ਸੀ। ਰਿਚਾ ਦੂਬੇ ਅਤੇ ਨੌਕਰਾਣੀ ਤੋਂ ਪੰਜ ਘੰਟਿਆਂ ਤੋਂ ਵੀ ਵੱਧ ਸਮੇਂ ਲਈ ਪੁੱਛ-ਪੜਤਾਲ ਕੀਤੀ ਗਈ।
ਇਹ ਤਿੰਨੋਂ ਸ਼ੁੱਕਰਵਾਰ ਨੂੰ ਹੀ ਵਾਪਸ ਲਖਨਊ ਆ ਗਏ ਸਨ। ਦੱਸਣਯੋਗ ਹੈ ਕਿ ਕਾਨਪੁਰ ਵਿੱਚ ਸਸਕਾਰ ਤੋਂ ਬਾਅਦ ਇਹ ਤਿੰਨੋਂ ਜਣੇ ਜਨਤਕ ਤੌਰ ’ਤੇ ਸਾਹਮਣੇ ਨਹੀਂ ਅਾਏ ਹਨ। ਸਸਕਾਰ ਮੌਕੇ ਰਿਚਾ ਦੂਬੇ ਨੇ ਕਿਹਾ ਸੀ ਕਿ ਊਸ ਦੇ ਪਤੀ ਨੇ ‘ਗਲਤ ਕੀਤਾ ਅਤੇ ਊਹ ਇਸੇ ਸਜ਼ਾ ਦਾ ਹੱਕਦਾਰ ਸੀ।’’