ਅੱਪਰਾ (ਸਮਾਜ ਵੀਕਲੀ) – ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਨੌਜਵਾਨ ਸਮਾਜ ਸੇਵਕ ਮਨਵੀਰ ਸਿੰਘ ਢਿੱਲੋਂ, ਨਰਾਇਣ ਸਿੰਘ ਮੈਂਬਰ ਪੰਚਾਇਤ ਮੰਡੀ ਤੇ ਬਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਦੁਸ਼ਹਿਰਾ ਤੇ ਦੀਵਾਲੀ ਦਾ ਤਿਉਹਾਰ ਫਜੂਲ ਖਰਚੀ ਕਰਨ ਦੀ ਬਜਾਏ ਲੋੜਵੰਦਾਂ ਦੀ ਮੱਦਦ ਕਰਕੇ ਮਨਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਮਾਜ ’ਚ ਰਹਿੰਦੇ ਹਰ ਇੱਕ ਬੱਚੇ ਦੀ ਖਵਾਹਿਸ਼ ਹੁੰਦੀ ਹੈ ਕਿ ਉਹ ਵੀ ਸਾਰੇ ਤਿਉਹਾਰ ਸਮਾਜ ’ਚ ਰਲ ਮਿਲ ਕੇ ਮਨਾਉਣ, ਪਰੰਤੂ ਕਈ ਵਾਰ ਘਰਾਂ ਦੀਆਂ ਆਰਥਿਕ ਦੁਸ਼ਵਾਰੀਆਂ ਕਰਕੇ ਉਹ ਅਜਿਹਾ ਨਹੀਂ ਕਰ ਪਾਉਂਦੇ।
ਇਸ ਲਈ ਸਾਨੂੰ ਸਾਰਿਆਂ ਨੂੰ ਇਹ ਤਿਉਹਾਰ ਆਪਸੀ ਭਾਈਚਾਰਕ ਏਕਤਾ ਨਾਲ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਉਨਾਂ ਅੱਗੇ ਕਿਹਾ ਕਿ ਜਿੱਥੋਂ ਤੱਕ ਹੋ ਸਕੇ ਲੋੜਵੰਦਾਂ ਦੀ ਮੱਦਦ ਕਰਕੇ ਸਕੂਨ ਪ੍ਰਾਪਤ ਕਰਨਾ ਚਾਹੀਦਾ ਹੈ। ਉਨਾਂ ਨਾਲ ਹੀ ਕਿਹਾ ਕਿ ਤਿਉਹਾਰ ਨੂੰ ਮਨਾਉਂਦੇ ਸਮੇਂ ਸਾਨੂੰ ਇਹ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਸਾਡੀ ਖੁਸ਼ੀ ਦੇ ਕਾਰਣ ਕਿਸੇ ਦਾ ਦਿਲ ਨਾ ਟੁੱਟੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly