ਤਹਿਸੀਲ ਪੱਧਰੀ ਖੇਡਾਂ ’ਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

ਅੱਪਰਾ (ਸਮਾਜ ਵੀਕਲੀ)  – ਨਜ਼ਦੀਕੀ ਪਿੰਡ ਬੱਸੀਆਂ ਢੱਕ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਤਹਿਸੀਲ ਪੱਧਰੀ ਖੇਡਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਰਦੀਆਂ ਵੰਡ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਮੂਹ ਮੋਹਤਬਰਾਂ ਨੇ ਕਿ ਸਕੂਲ ਦੇ ਬੱਚਿਆਂ ਨੇ ਤਹਿਸੀਲ ਪੱਧਰ ’ਤੇ ਖੇਡਾਂ ਜਿਵੇਂ ਲੋਂਗ ਜੰਪ ’ਚ ਪਹਿਲਾ ਸਥਾਨ, ਕੁਸ਼ਤੀ 25 ਕਿਲੋਗ੍ਰਾਮ ਭਾਰ ਵਰਗ ’ਚ ਪਹਿਲਾ ਸਥਾਨ, ਰਿਲੇਅ ਦੌੜਾਂ ਮੁੰਡੇ ਤੇ ਕੁੜੀਆਂ ’ਚ ਪਹਿਲਾਂ ਸਥਾਨ, ਜਿਮਨਾਸਟਿ ਮੁੰਡੇ ’ਚ ਪਹਿਲਾ ਸਥਾਨ, ਫੁੱਟਬਾਲ ਮੁੰਡੇ ’ਚ ਪਹਿਲਾ ਸਥਾਨ, 100 ਮੀਟਰ ਦੌੜ ’ਚ ਪਹਿਲਾ ਸਥਾਨ, ਕੁਸ਼ਤੀ ’ਚ ਦੂਸਰਾ ਸਥਾਨ, ਫੁੱਟਬਾਲ ਕੁੜੀਆਂ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ।

ਇਸ ਮੌਕੇ ਮੈਡਮ ਸਤਵਿੰਦਰਜੀਤ ਸਹੋਤਾ ਤੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਮੋਹਤਬਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਦੇ ਨਾਲ ਵਿਦਿਆਰਥੀਆਂ ’ਚ ਭਵਿੱਖ ’ਚ ਵੀ ਬਿਹਤਰ ਪ੍ਰਦਰਸ਼ਨ ਕਰਨ ਦਾ ਜਜਬਾ ਪੈਦਾ ਹੋਵੇਗਾ। ਇਸ ਮੌਕੇ ਕਿਰਨਦੀਪ ਸਿੰਘ, ਮਨਜਿੰਦਰ ਸਿੰਘ ਲਿੱਟ, ਰਾਜਵੀਰ ਸਿੰਘ, ਜਸਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਸਰਪੰਚ ਕਸ਼ਮੀਰ ਸਿੱਧੂ, ਪਰਮਜੀਤ ਪੰਮ, ਬਿੱਲਾ ਕੋਚ, ਮਨਜਿੰਦਰ ਸਿੰਘ ਮੱਖਣ ਸਿੰਘ, ਕੁਲਵੰਤ ਢੇਸੀ, ਮਾਸਟਰ ਰਵਿੰਦਰ ਕੰਬੋਜ, ਮੈਡਮ ਸਤਵਿੰਦਰਜੀਤ ਕੌਰ, ਮੈਡਮ ਖੂਸ਼ਬੂ, ਮੈਡਮ ਗੁਰਪ੍ਰੀਤ ਕੌਰ, ਮੈਡਮ ਹਰਜਿੰਦਰ ਕੌਰ, ਸੱਤਿਆ ਦੇਵੀ, ਰੀਟਾ ਰਾਣੀ, ਕਮਲਾ ਦੇਵੀ ਆਦਿ ਵੀ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੀਆਂ
Next articleਦੁਸ਼ਹਿਰੇ ਦਾ ਤਿਉਹਾਰ ਫਜੂਲ ਖਰਚੀ ਕਰਨ ਦੀ ਬਜਾਏ ਲੋੜਵੰਦਾਂ ਦੀ ਮੱਦਦ ਕਰਕੇ ਮਨਾਓ-ਮਨਵੀਰ ਢਿੱਲੋਂ, ਨਰਾਇਣ ਪੰਚ ਤੇ ਬਲਵੀਰ ਢਿੱਲੋਂ