ਦੀਪ ਹਰਦੀਪ ਨੇ ‘ਮੀਰਾਂ ਦਾ ਤੂੰਬਾ’ ਟਰੈਕ ਨਾਲ ਭਰੀ ਹਾਜ਼ਰੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਤਾਜ਼ ਇੰਟਰਟੈਨਮੈਂਟ ਅਤੇ ਰੱਤੂ ਰੰਧਾਵਾ ਦੀ ਪੇਸ਼ਕਸ਼ ਵਿਚ ਨਵੇਂ ਨਿਕੋਰ ਗਾਇਕ ਦੀਪ ਹਰਦੀਪ ਦਾ ਟਰੈਕ ‘ਮੀਰਾਂ ਦਾ ਤੂੰਬਾ’ ਰਿਲੀਜ਼ ਹੋਣ ਲਈ ਬਿਲਕੁਲ ਤਿਆਰ ਹੈ। ਇਸ ਟਰੈਕ ਲਈ ਪ੍ਰਮੋਸ਼ਨ ਲਈ ਇਸ ਦਾ ਪੋਸਟਰ ਸ਼ੋਸ਼ਲ ਸਾਈਟਾ ਤੇ ਰਿਲੀਜ਼ ਕੀਤਾ ਗਿਆ। ਟਰੈਕ ਦੀ ਜਾਣਕਾਰੀ ਦਿੰਦਿਆਂ ਦੀਪ ਹਰਦੀਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟਰੈਕ ਦੇ ਲੇਖਕ ਮਿਸ਼ਨਰੀ ਕਲਮ ਰੱਤੂ ਰੰਧਾਵਾ ਹਨ ਅਤੇ ਇਸ ਦੇ ਡਾਇਰੈਕਟਰ ਮਿ. ਸਿੱਧੂ ਹਨ। ਨਵ ਕਮਲ ਵਲੋਂ ਇਸ ਨੂੰ ਸੰਗੀਤਕ ਧੁੰਨਾਂ ਸਾਰੰਗ ਮਿਊਜਿਕ ਪ੍ਰੋਡਕਸ਼ਨ ਰਾਹੀਂ ਮਹੁੱਈਆ ਕਰਵਾਈਆਂ ਗਈਆਂ ਹਨ। ਮਹਿਕਮ ਸਿੰਘ, ਉਸਤਾਦ ਕਾਕਾ ਜੋਗੀ, ਸ਼੍ਰੀ ਦਰਸ਼ਨ ਰਾਮ, ਏ ਆਈ ਜੀ ¬ਕ੍ਰਾਈਮ ਨਿਰਮਲਜੀਤ ਸਿੰਘ ਸਹੋਤਾ, ਨਵ ਕਮਲ, ਕਮਲ ਤੱਲ੍ਹਣ ਦਾ ਗਾਇਕ ਦੀ ਟੀਮ ਵਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੈ। ਦੀਪ ਹਰਦੀਪ ਦੀ ਇਸ ਨਿਮਾਣੀ ਕੋਸ਼ਿਸ਼ ਨੂੰ ਸੰਗਤਾਂ ਜਰੂਰ ਪਿਆਰ ਸਤਿਕਾਰ ਦੇ ਕੇ ਕਬੂਲਣਗੀਆਂ।

Previous articleਬੂਟਾ ਮੁਹੰਮਦ ਨੇ ‘ਸੰਵਿਧਾਨ ਬਚਾਉਣਾ ਏ’ ਗੀਤ ਰਾਹੀਂ ਦਿੱਤਾ ਹੋਕਾ
Next articleਸੁਲਤਾਨਪੁਰ ਲੋਧੀ ਵਿਖੇ ਘਟਨਾ ਸਬੰਧੀ ਐਫ.ਆਈ.ਆਰ ਦਰਜ