ਦੀਆ ਮਿਰਜ਼ਾ ਸੰਯੁਕਤ ਰਾਸ਼ਟਰ ਦੀ ਪ੍ਰਤੀਨਿਧ ਨਿਯੁਕਤ

ਸਥਾਈ ਵਿਕਾਸ ਟੀਚਿਆਂ ਨੂੰ ਸਰ ਕਰਨ ਵਾਸਤੇ ਚੁੱਕੇ ਜਾਣ ਵਾਲੇ ਕਦਮਾਂ ਦੀ ਦ੍ਰਿੜ੍ਹਤਾ ਨਾਲ ਪੈਰਵੀ ਕਰਨ ਲਈ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਵੱਲੋਂ 17 ਮਸ਼ਹੂਰ ਸ਼ਖ਼ਸੀਅਤਾਂ ਨੂੰ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਭਾਰਤੀ ਅਦਾਕਾਰਾ ਦੀਆ ਮਿਰਜ਼ਾ ਅਤੇ ਅਲੀਬਾਬਾ ਦੇ ਮੁਖੀ ਜੈਕ ਮਾ ਵੀ ਸ਼ਾਮਲ ਹਨ। ਸਥਾਈ ਵਿਕਾਸ ਟੀਚਿਆਂ ਦੇ ਨਵੇਂ ਪ੍ਰਤੀਨਿਧਾਂ ਵਿੱਚ 17 ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਹਨ ਜੋ ਸਥਾਈ ਵਿਕਾਸ ਟੀਚਿਆਂ ਦੀ ਪ੍ਰਾਪਤੀ ਲਈ ਜਾਗਰੂਕਤਾ ਫੈਲਾਉਣ ਦੇ ਨਾਲ ਇਸ ਸਬੰਧੀ ਚੁੱਕੇ ਜਾਣ ਵਾਲੇ ਕਦਮਾਂ ਨੂੰ ਦ੍ਰਿੜ੍ਹਤਾ ਨਾਲ ਅੱਗੇ ਤੋਰਨਗੀਆਂ।

Previous articleਕਾਂਗਰਸ ਨੂੰ ਸਿੱਖ ਦੰਗਿਆਂ ਬਾਰੇ ਕੋਈ ਅਫਸੋਸ ਨਹੀਂ: ਮੋਦੀ
Next articleਬੇਅਦਬੀ ਦੇ ਮੁੱਦੇ ’ਤੇ ਵਿਰੋਧੀ ਖੇਡ ਰਹੇ ਨੇ ਗੰਦੀ ਸਿਆਸਤ: ਸੁਖਬੀਰ