ਦਿੱਲੀ ਹਵਾਈ ਅੱਡੇ ‘ਤੇ 39 ਲੱਖ ਰੁਪਏ ਸਮੇਤ ਚਾਰ ਕਸ਼ਮੀਰੀ ਗਿ੍ਫ਼ਤਾਰ

ਨਵੀਂ ਦਿੱਲੀ : ਇੰਦਰਾ ਗਾਂਧੀ ਕੌਮਾਂਤਰੀ (ਆਈਜੀਆਈ) ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 39 ਲੱਖ ਰੁਪਏ ਤੋਂ ਜ਼ਿਆਦਾ ਦੀ ਨਕਦੀ ਸਮੇਤ ਚਾਰ ਕਸ਼ਮੀਰੀਆਂ ਨੂੰ ਗਿ੍ਫ਼ਤਾਰ ਕੀਤਾ ਹੈ।

ਮੁਲਜ਼ਮ ਏਅਰ ਇੰਡੀਆ ਦੀ ਉਡਾਣ ਤੋਂ ਜੇਦਾਹ ਤੋਂ ਦਿੱਲੀ ਆਏ ਸਨ। ਬਾਅਦ ‘ਚ ਉਨ੍ਹਾਂ ਨੂੰ ਦੂਜੇ ਜਹਾਜ਼ ਤੋਂ ਜੰਮੂ ਜਾਣਾ ਸੀ। ਸਾਰੇ ਜੰਮੂ-ਕਸ਼ਮੀਰ ਦੇ ਪੁਣਛ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚੋਂ ਦੋ ਸਕੇ ਭਰਾ ਹਨ। ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਕਸਟਮ ਅਧਿਕਾਰੀ ਪਤਾ ਲਗਾਉਣ ਵਿਚ ਜੁਟੇ ਹਨ ਕਿ ਬਰਾਮਦ ਰੁਪਏ ਦਾ ਕਿਸ ਕੰਮ ਵਿਚ ਇਸਤੇਮਾਲ ਕੀਤਾ ਜਾਣਾ ਸੀ। ਅੱਤਵਾਦੀ ਫੰਡਿੰਗ ਦੇ ਖ਼ਦਸ਼ੇ ਤਹਿਤ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਸਮੇਤ ਹੋਰ ਏਜੰਸੀਆਂ ਵੀ ਮਾਮਲੇ ‘ਤੇ ਨਜ਼ਰ ਰੱਖੇ ਹੋਏ ਹਨ।

Previous articleJanhvi Kapoor: I like men’s perfume a lot
Next articleਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਨੂੰ ਮਨਜ਼ੂਰੀ, ਆਖ਼ਰੀ ਹਫ਼ਤੇ ਹੋ ਸਕਦੀ ਹੈ ਵੋਟਿੰਗ