ਦਿੱਲੀ ਸਰਕਾਰ ਵੱਲੋਂ 31 ਮਾਰਚ ਤੱਕ ਸਕੂਲ, ਸਿਨੇਮਾ ਹਾਲ ਅਤੇ ਮਾਲ ਬੰਦ ਰੱਖਣ ਦੇ ਹੁਕਮ

ਨਵੀਂ ਦਿੱਲੀ– ਦਿੱਲੀ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਦਿਨੋਂ-ਦਿਨ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਦਿੱਲੀ ਦੇ ਸਕੂਲ, ਸਿਨੇਮਾ ਹਾਲ ਅਤੇ ਮਾਲ 31 ਮਾਰਚ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਹੀ ਨਹੀਂ, ਕੇਜਰੀਵਾਲ ਨੇ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਵੀ ਇਸ ਸਮੇਂ ਨਹੀਂ ਲਈਆਂ ਜਾਣਗੀਆਂ।

ਇਸ ਤੋਂ ਬਿਨਾਂ ਤੁਹਾਨੂੰ ਦੱਸ ਦੇਈਏ ਕਿ ਭਾਰਤ ‘ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵੱਧ ਕੇ 73 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਦਿਆਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੇਰਲ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ‘ਚ ਕੋਰੋਨਾ ਵਾਇਰਸ ਦੇ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁੱਲ 73 ਮਾਮਲਿਆਂ ‘ਚੋਂ 56 ਭਾਰਤੀ ਅਤੇ 17 ਵਿਦੇਸ਼ੀ ਹਨ।

Previous articleਸ਼ਿਵਸੇਨਾ ਹਿੰਦੁਸਤਾਨ ਦੇ ਇੱਕ ਲੀਡਰ ਨੇ ਸਕਿਉਰਿਟੀ ਲੈਣ ਖਾਤਰ ਘੜੀ ਝੂਠੇ ਹਮਲੇ ਦੀ ਕਹਾਣੀ, ਗ੍ਰਿਫਤਾਰ
Next articleਪੰਜਾਬ ਦੀਆਂ 14 ਜਨਤਕ ਜੱਥੇਬੰਦੀਆਂ ਵੱਲੋਂ ਐਨ.ਪੀ.ਆਰ. ਦੇ ਬਾਈਕਾਟ ਦਾ ਸੱਦਾ