ਦਿੱਲੀ ਸ਼ਰਾਬ ਨੀਤੀ: ਈਡੀ ਨੇ ਫ਼ਰੀਦਕੋਟ, ਲੁਧਿਆਣਾ, ਚੰਡੀਗੜ੍ਹ ਸਣੇ ਦੇਸ਼ ’ਚ 35 ਥਾਵਾਂ ’ਤੇ ਛਾਪੇ ਮਾਰੇ

ਨਵੀਂ ਦਿੱਲੀ (ਸਮਾਜ ਵੀਕਲੀ)  : ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਆਬਕਾਰੀ ਨੀਤੀ ਦੇ ਮਾਮਲੇ ਵਿੱਚ ਅੱਜ ਫ਼ਰੀਦਕੋਟ, ਲੁਧਿਆਣਾ ਅਤੇ ਚੰਡੀਗੜ੍ਹ ਸਣੇ ਦੇਸ਼ ’ਚ 35 ਥਾਵਾਂ ’ਤੇ ਛਾਪੇ ਮਾਰੇ। ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਵੱਖ-ਵੱਖ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਉਸ ਦੀ ਕੰਪਨੀ ਨੇ ਦਿੱਲੀ ਵਿੱਚ ਕਈ ਸ਼ਰਾਬ ਦੇ ਠੇਕਿਆਂ ਲਈ ਬੋਲੀ ਲਗਾਈ ਸੀ ਅਤੇ ਉਹ ਚਲਾ ਰਹੀ ਸੀ। ਇਹ ਛਾਪੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਮਾਰੇ ਜਾ ਰਹੇ ਹਨ। ਦਿੱਲੀ ਸਰਕਾਰ ਨੇ ਹੁਣ ਇਹ ਨੀਤੀ ਵਾਪਸ ਲੈ ਲਈ ਹੈ। ਸੂਤਰਾਂ ਨੇ ਦੱਸਿਆ ਕਿ ਈਡੀ ਦੇ ਅਧਿਕਾਰੀ ਦਿੱਲੀ, ਪੰਜਾਬ ਅਤੇ ਹੈਦਰਾਬਾਦ ‘ਚ 35 ਥਾਵਾਂ ‘ਤੇ ਛਾਪੇਮਾਰੀ ਕਰ ਰਹੇ ਹਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਆਈਜੀ ਆਸ਼ੀਸ਼ ਕਪੂਰ ਇੱਕ ਕਰੋੜ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ
Next articleਕਰਨਾਟਕ ਦੇ ਕਾਂਗਰਸ ਨੇਤਾ ਸ਼ਿਵਕੁਮਾਰ ਦਿੱਲੀ ’ਚ ਈਡੀ ਸਾਹਮਣੇ ਪੇਸ਼ ਹੋਏ