(ਸਮਾਜ ਵੀਕਲੀ)
ਰੁੱਤ ਖੁਸ਼ੀਆਂ ਦੀ ਭਰੀ ਛੇਤੀ ਆਊ ਹਾਣੀਆ।
ਨੱਚੂਗੀ ਧਰਤੀ ਅੰਬਰ ਗਾਊ ਹਾਣੀਆ।
ਸਿਰੋਂ ਲੱਥੀ ਪੱਗ ਨੂੰ ਸੰਭਾਲਿਆ ਪੰਜਾਬ ਨੇ,
ਬਹੁਤਿਆਂ ਦੇ ਬਾਕੀ ਅਜੇ ਲਾਹੁਣੇ ਨਕਾਬ ਨੇ,
ਏਕਾ ਤੌਣੀਆਂ ਗ਼ਦਾਰਾਂ ਨੂੰ ਲਿਆਊ ਹਾਣੀਆ।
ਸੋਨੇ ਜਿਹੀ ਸਵੇਰ————।
ਬੁੱਝ ਲਈਆਂ ਚਾਲਾਂ ਕੀਤੇ ਘਾਲੇ ਮਾਲੇ ਨੇ,
ਅਜੇ ਤਾਂ ਸਬੂਤ ਬੜੇ ਲੱਭਣੇ ਵਾਲੇ ਨੇ,
ਟੁੱਟੇਗਾ ਹੰਕਾਰ ਢੇਰੀ ਢਾਹੂ ਹਾਣੀਆ
ਸੋਨੇ ਜਿਹੀ ਸਵੇਰ———–।
ਭੋਲੇ ਭਾਲੇ ਲੋਕ ਹੋਏ ਗੁੰਮਰਾਹ ਨੇ,
ਤੇਰਿਆਂ ਕਨੂੰਨਾਂ ਦੇ ਰਹਿਣੇ ਤੈਨੂੰ ਚਾਅ ਨੇ,
ਉਹੀ ਕਿਰਤੀ ਕਮਾਊ ਤੇ ਹੰਢਾਊ ਹਾਣੀਆ।
ਸੋਨੇ ਜਿਹੀ ਸਵੇਰ———–।
ਅਜੇ ਵੀ ਜਿੱਤਾਂਗੇ ਆਖਦੇ ਵੰਗਾਰ ਕੇ,
ਕੱਖ ਪੱਲੇ ਰਹਿਣਾ ਨਾ ਜ਼ਮੀਰਾਂ ਮਾਰ ਕੇ,
ਦੱਸ ਕਿਹੜਾ ਵੋਟ ਇਹਨੂੰ ਪਾਊ ਹਾਣੀਆ।
ਸੋਨੇ ਜਿਹੀ ਸਵੇਰ———–।
ਮੁੜ ਦੁਹਰਾਇਆ ਅਸਾਂ ਇਤਿਹਾਸ ਨੂੰ,
ਇੱਕਮੁੱਠ ਕਰਾਂਗੇ ਬੰਦੇ ਆਮ ਖਾਸ ਨੂੰ,
ਗੀਤ ” ਰਾਜਨ” ਦਾ ਹੌਸਲਾ ਬਣਾਊ ਹਾਣੀਆ।
ਸੋਨੇ ਜਿਹੀ ਸਵੇਰ———-।
ਨੱਚੂਗੀ ਧਰਤੀ————।
ਰਜਿੰਦਰ ਸਿੰਘ ਰਾਜਨ
96538 85032
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly