ਦੇਸ਼ ਦੀ ਰਾਜਧਾਨੀ ‘ਚ JuD ਅਤੇ LeT ਸੰਗਠਨ ਵੱਡੇ ਅੱਤਵਾਦੀ ਦੀ ਕੋਸ਼ਿਸ਼ ‘ਚ ਹਨ। ਪਾਕਿਸਤਾਨੀ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ (JuD) ਅਤੇ ਲਸ਼ਕਰ-ਏ-ਤੋਇਬਾ (LeT) ਨੇ ਦਿੱਲੀ ਸਥਿਤ RAW ਅਤੇ ਭਾਰਤੀ ਫ਼ੌਜ ਦੇ ਸਕੱਤਰੇਤ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ ਹੈ। ਜੇਯੂਡੀ ਅਤੇ ਐੱਲਈਟੀ ਅੱਤਵਾਦੀ ਟੋਲਿਆਂ ਦੀ ਅਗਵਾਈ ਮੋਸਟ ਵਾਂਟੇਡ ਅੱਤਵਾਦੀ ਹਾਫਿਜ਼ ਸਈਦ ਕਰ ਰਿਹਾ ਹੈ।
ਸੁਰੱਖਿਆ ਬਲ ਹੋਏ ਚੌਕਸ
ਨਿਊਜ਼ ਏਜੰਸੀ ਏਐੱਨਆਈ ਵੱਲੋਂ ਹਾਲ ਹੀ ਵਿੱਚ ਪ੍ਰਾਪਤ ਕੀਤੇ ਗਏ ਖੁਫ਼ੀਆ ਇਨਪੁੱਟ ਅਨੁਸਾਰ, ਲਸ਼ਕਰ ਅਤੇ ਜੇਯੂਡੀ ਦੇ ਗਰਮ ਖ਼ਿਆਲੀ ਵਿੰਗ ਨੇ ਅਕਤੂਬਰ 2019 ਦੇ ਅੰਤ ‘ਚ ਰਾਅ ਅਤੇ ਭਾਰਤੀ ਫ਼ੌਜ ਖਿਲਾਫ਼ ਹਮਲੇ ਕਰਨ ਦੀ ਯੋਜਨਾ ਬਣਾਈ ਹੈ। ਖੁਫ਼ੀਆ ਇਨਪੁਟ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ ਅਤੇ ਦਿੱਲੀ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਸੂਤਰਾਂ ਦਾ ਦਾਅਵਾ ਹੈ ਕਿ ਜਮਾਤ-ਉਦ-ਦਾਵਾ ਅਤੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਪੁਲਿਸ ਮੁਲਾਜ਼ਮਾਂ ਦੇ ਰਿਹਾਇਸ਼ੀ ਖੇਤਰਾਂ ਦੇ ਨਾਲ-ਨਾਲ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਦੇ ਦਫ਼ਤਰਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ।
ਜ਼ਿਕਰਯੋਗ ਹੈ ਕਿ ਜੇਯੂਡੀ ਅਤੇ ਐੱਲਈਟੀ ਇਨ੍ਹਾਂ ਦੋਵੇਂ ਅੱਤਵਾਦੀ ਟੋਲਿਆਂ ਦੀ ਅਗਵਾਈ ਹਾਫਿਜ਼ ਸਈਦ ਕਰ ਰਿਹਾ ਹੈ, ਜਿਸ ਨੂੰ ਸੰਯੁਕਤ ਰਾਜ ਅਮਰੀਕਾ, ਸੰਯੁਕਤ ਰਾਸ਼ਟਰ ਅਤੇ ਯੂਰਪੀ ਸੰਘ ਵੱਲੋਂ ਕੌਮਾਂਤਰੀ ਅੱਤਵਾਦੀ ਐਲਾਨ ਕੀਤਾ ਜਾ ਚੁੱਕਿਆ ਹੈ। ਅੱਤਵਾਦੀ ਹਾਫਿਜ਼ ਸਈਦ ਹੀ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਸੀ।