ਦਿੱਲੀ ’ਚ ਵੀ ਬਰਡ ਫਲੂ ਦੀ ਪੁਸ਼ਟੀ

ਨਵੀਂ ਦਿੱਲੀ (ਸਮਾਜ ਵੀਕਲੀ) : ਕੌਮੀ ਰਾਜਧਾਨੀ ਦਿੱਲੀ ਵੀ ਬਰਡ ਫੂਲ ਦੀ ਜ਼ੱਦ ’ਚ ਆ ਗਈ ਹੈ। ਭੋਪਾਲ ਅਧਾਰਿਤ ਲੈਬਾਰਟਰੀ ’ਚ ਜਾਂਚ ਲਈ ਭੇਜੇ ਸਾਰੇ 8 ਨਮੂਨਿਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਦਿੱਲੀ ’ਚ ਬਰਡ ਫਲੂ ਹੋਣ ਦੀ ਪੁਸ਼ਟੀ ਹੋ ਗਈ ਹੈ। ਇਹ ਨਮੂਨੇ ਮਯੂਰ ਵਿਹਾਰ ਫੇਜ਼ 3 ਦੇ ਪਾਰਕ, ਸੰਜੈ ਲੇਕ ਤੇ ਦਵਾਰਕਾ ਤੋਂ ਲਏ ਗਏ ਸੀ। ਵਿਕਾਸ ਵਿਭਾਗ ਦੀ ਪਸ਼ੂ ਪਾਲਣ ਇਕਾਈ ਤੋਂ ਡਾ.ਰਾਕੇਸ਼ ਸਿੰਘ ਨੇ ਕਿਹਾ ਕਿ ਨਮੂਨੇ ਏਵੀਅਨ ਇਨਫਲੂਏਂਜ਼ਾ ਲਈ ਪਾਜ਼ੇਟਿਵ ਪਾਏ ਗਏ ਹਨ। ਕਾਬਿਲੇਗੌਰ ਹੈ ਕਿ ਦਿੱਲੀ ਨੌਵਾਂ ਰਾਜ ਹੈ ਜਿਥੇ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਯੂਪੀ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਕੇਰਲਾ ਇਸ ਦੀ ਮਾਰ ਹੇਠ ਆ ਚੁੱਕੇ ਹਨ।

Previous articleਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਝਾੜ, ਅੰਦੋਲਨ ’ਚ ਕਿਸਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ, ਸਰਕਾਰ ਕਾਨੂੰਨਾਂ ’ਤੇ ਰੋਕ ਲਾਏਗੀ ਜਾਂ ਫਿਰ ਕੋਰਟ ਕੋਈ ਹੁਕਮ ਜਾਰੀ ਕਰੇ
Next articleਹਨੁਮਾ ਵਿਹਾਰੀ ਤੇ ਅਸ਼ਵਿਨ ਦੀ ਠਰ੍ਹੰਮੇ ਵਾਲੀਆਂ ਪਾਰੀਆਂ ਨਾਲ ਸਿਡਨੀ ਟੈਸਟ ਡਰਾਅ