ਸੱਜਣ

ਸਰਬਜੀਤ ਸਿੰਘ ਨਮੋਲ਼

(ਸਮਾਜ ਵੀਕਲੀ)

ਓ ਰੁੱਸ ਜਾਣ ਜਿਨ੍ਹਾਂ ਦੇ ਸੱਜਣ ਕਿਧਰੇ
ਨੀਂਦ ਪੈਂਦੀ ਨਾ ਕਦੇ ਵਿੱਚ ਅੱਖੀਆਂ ਦੇ

ਯਾਦ ਕਰੀਏ ਇਹ ਡੁੱਬਦਾ ਦਿਲ ਜਾਵੇ
ਸ਼ਹਿਦ ਸੋਭਦਾ ਨਾਲ ਹੀ ਮੱਖੀਆਂ ਦੇ

ਸ਼ਾਲਾ ਉਮਰ ਮੇਰੀ ਉਹਨੂੰ ਲੱਗ ਜਾਵੇ
ਓ ਸਦਾ ਖੇਡਦੀ ਰਹੇ ਨਾਲ਼ ਸਖ਼ੀਆਂ ਦੇ

ਨਾਲ਼ ਸੱਜਣਾਂ ਦੇ ਜੱਗ ਵਿੱਚ ਸੀਰ ਹੁੰਦਾ
ਬਿਨਾਂ ਸੱਜਣ ਕੀ ਸੌਗਾਤਾਂ ਰੱਖੀਆਂ ਦੇ

ਜਿਹੜੇ ਦਿਲਾਂ ਦੀ ਦਿਲੋਂ ਸਾਂਝ ਪੈ ਜਾਏ
ਸਦਾ ਸਾਹਮਣੇ ਰਹਿੰਦੇ ਓ ਅੱਖੀਆਂ ਦੇ

ਫੁੱਲ ਫੁੱਲਾਂ ਨੂੰ ਦੇਖ ਸਦਾ ਖਿੜ੍ਹਦੇ ਰਹੇ
ਭੰਵਰੇ ਮੰਡ੍ਰਾਉਂਦੇ ਵਾਂਗ ਹੀ ਮੱਖੀਆਂ ਦੇ

ਹੰਝੂ ਵਗ਼ਦੇ ਨੇ ਬਿਰਹੋਂ ਨੂੰ ਮਾਣ ਕੇ ਹੀ
ਕੋਏ ਸੁੱਕਦੇ ਨਾ ਕਦੇ ਵੀ ਅੱਖੀਆਂ ਦੇ

ਓ ਸੱਜਣ ਜਿਨ੍ਹਾਂ ਦੇ ਹੋਣ ਪ੍ਰਦੇਸ ਵਸਦੇ
ਸ਼ਿਕਵੇ ਦਿਲਾਂ ਚ ਨੇ ਰਾਤਾਂ ਝੱਖੀਆਂ ਦੇ

ਸੱਜਣਾਂ ਬਿਨਾਂ ‘ਜੀਤ’ ਕਿਥੇ ਮੁੱਲ ਪੈਂਦੇ
ਪੈਂਦੇ ਮੁੱਲ ਕੌਡੀ ਗੋਝੀਆਂ ਰੱਖੀਆਂ ਦੇ

ਸਰਬਜੀਤ ਸਿੰਘ ਨਮੋਲ਼

ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਾਨ ਪੁੰਨ
Next articleਜ਼ਿੰਦਗੀ