ਦਿੱਲੀ ’ਚ ਡੀਜ਼ਲ ਪਹਿਲੀ ਵਾਰ 81 ਰੁਪਏ ਪ੍ਰਤੀ ਲਿਟਰ ਨੂੰ ਢੁਕਿਆ

ਨਵੀਂ ਦਿੱਲੀ (ਸਮਾਜਵੀਕਲੀ) :  ਕੌਮੀ ਰਾਜਧਾਨੀ ਵਿਚ ਡੀਜ਼ਲ ਦੀ ਕੀਮਤ ਅੱਜ 81 ਰੁਪਏ ਪ੍ਰਤੀ ਲਿਟਰ ਨੂੰ ਢੁੱਕ ਗਈ ਹੈ। ਚਾਰ ਦਿਨ ਬਾਅਦ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਡੀਜ਼ਲ ਦਾ ਭਾਅ ਅੱਜ 16 ਪੈਸੇ ਪ੍ਰਤੀ ਲਿਟਰ ਵਧਾਇਆ ਗਿਆ ਹੈ। ਇਸ ਨਾਲ ਦਿੱਲੀ ਵਿਚ ਡੀਜ਼ਲ ਦੀ ਕੀਮਤ ਅੱਜ 80.94 ਰੁਪਏ ਪ੍ਰਤੀ ਲਿਟਰ ਹੋ ਗਈ। ਡੀਜ਼ਲ ਐਨੇ ਮਹਿੰਗੇ ਭਾਅ ਪਹਿਲਾਂ ਕਦੇ ਨਹੀਂ ਵਿਕਿਆ।

ਹਾਲਾਂਕਿ ਪੈਟਰੋਲ ਦੇ ਭਾਅ ’ਚ ਦੋ ਹਫ਼ਤਿਆਂ ਦੌਰਾਨ ਕੋਈ ਫੇਰਬਦਲ ਨਹੀਂ ਕੀਤਾ ਗਿਆ। ਇਸ ਦੀ ਕੀਮਤ 80.43 ਰੁਪਏ ਪ੍ਰਤੀ ਲਿਟਰ ਹੈ। ਡੀਜ਼ਲ ਤੇ ਪੈਟਰੋਲ ਦੀ ਕੀਮਤ ਸੂਬਿਆਂ ’ਚ ਵੈਟ ਤੇ ਸੇਲਜ਼ ਟੈਕਸ ਦੇ ਹਿਸਾਬ ਨਾਲ ਵੱਖ-ਵੱਖ ਹੈ। ਡੀਜ਼ਲ ਦੀਆਂ ਕੀਮਤਾਂ ਆਖ਼ਰੀ ਵਾਰ 7 ਜੁਲਾਈ ਨੂੰ ਵਧਾਈਆਂ ਗਈਆਂ ਸਨ ਜਦਕਿ ਪੈਟਰੋਲ ਦੀਆਂ ਕੀਮਤਾਂ ਨਾਲ ਆਖ਼ਰੀ ਵਾਰ ਛੇੜਛਾੜ 29 ਜੂਨ ਨੂੰ ਕੀਤੀ ਗਈ ਸੀ।

Previous articleਝਾਰਖੰਡ ਵਿੱਚ ਮਾਓਵਾਦੀਆਂ ਨੇ 12 ਇਮਾਰਤਾਂ ਉਡਾਈਆਂ
Next articleਅਭਿਨੇਤਰੀ ਰੇਖਾ ਦਾ ਬੰਗਲਾ ਸੀਲ