ਝਾਰਖੰਡ ਵਿੱਚ ਮਾਓਵਾਦੀਆਂ ਨੇ 12 ਇਮਾਰਤਾਂ ਉਡਾਈਆਂ

ਚਾਇਬਾਸਾ (ਸਮਾਜਵੀਕਲੀ) : ਝਾਰਖੰਡ ਦੇ ਜ਼ਿਲ੍ਹਾ ਪੱਛਮੀ ਸਿੰਘਭੂਮ ਵਿੱਚ ਮਾਓਵਾਦੀਆਂ ਨੇ ਜੰਗਲਾਤ ਵਿਭਾਗ ਦੀਆਂ 12 ਇਮਾਰਤਾਂ ਉਡਾ ਦਿੱਤੀਆਂ। ਪੁਲੀਸ ਸੁਪਰਡੈਂਟ ਇੰਦਰਜੀਤ ਮਹਾਥਾ ਅਨੁਸਾਰ ਲੰਘੀ ਰਾਤ ਜ਼ਿਲ੍ਹੇ ਦੇ ਬਰਕੇਲਾ ਜੰਗਲਾਤ ਖੇਤਰ ਵਿੱਚ ਸਥਿਤ ਇਮਾਰਤਾਂ ’ਚ ਹਥਿਆਰਬੰਦ ਮਾਓਵਾਦੀਆਂ ਦਾ ਇਕ ਸਮੂਹ ਜਬਰੀ ਵੜ ਗਿਆ ਅਤੇ ਉਨ੍ਹਾਂ ਸਾਰੇ ਸਟਾਫ਼ ਮੈਂਬਰਾਂ ਨੂੰ ਇਮਾਰਤਾਂ ਖਾਲੀ ਕਰਨ ਲਈ ਕਿਹਾ।

ਇਸ ਦੌਰਾਨ ਮਾਓਵਾਦੀਆਂ ਵੱਲੋਂ ਕਈ ਮੁਲਾਜ਼ਮਾਂ ਨੂੰ ਕੁੱਟਿਆ ਵੀ ਗਿਆ ਅਤੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰਨ ’ਤੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ। ਉਪਰੰਤ ਨਕਸਲੀਆਂ ਨੇ ਜੰਗਲਾਤ ਖੇਤਰ ਵਿੱਚ ਸਥਿਤ ਇਮਾਰਤਾਂ ਨੂੰ ਇਕ-ਇਕ ਕਰ ਕੇ ਉਡਾ ਦਿੱਤਾ। ਮੁੱਢਲੀ ਜਾਂਚ ਵਿੱਚ ਲੱਗਦਾ ਹੈ ਕਿ ਸੁਰੱਖਿਆ ਬਲਾਂ ’ਤੇ ਹਮਲਾ ਕਰਨ ਲਈ ਸੰਭਾਵੀ ਤੌਰ ’ਤੇ ਵਰਤਿਆ ਗਿਆ ਰਸਤਾ ਬਣਾਉਣ ਲਈ ਮਾਓਵਾਦੀਆਂ ਨੇ ਕਈ ਦਰੱਖਤ ਵੀ ਡੇਗ ਦਿੱਤੇ। ਜੰਗਲ ਵਿੱਚ ਵੱਡੀ ਪੱਧਰ ’ਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ।

Previous articleਜੰਮੂ-ਕਸ਼ਮੀਰ ਵਿੱਚ ਭਲਕੇ ਮੁੜ ਖੁਲ੍ਹੇਗਾ ਸੈਰਸਪਾਟਾ ਖੇਤਰ
Next articleਦਿੱਲੀ ’ਚ ਡੀਜ਼ਲ ਪਹਿਲੀ ਵਾਰ 81 ਰੁਪਏ ਪ੍ਰਤੀ ਲਿਟਰ ਨੂੰ ਢੁਕਿਆ