ਦਿੱਲੀ ’ਚ ਕਰੋਨਾ ਪੀੜਤਾਂ ਦੀ ਗਿਣਤੀ 5 ਹਜ਼ਾਰ ਤੋਂ ਪਾਰ

ਨਵੀਂ ਦਿੱਲੀ (ਸਮਾਜਵੀਕਲੀ) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਰੋਨਾ ਦੇ ਰੋਜ਼ਾਨਾ ਮਿਲਣ ਵਾਲੇ ਮਰੀਜ਼ਾਂ ਦਾ ਅੰਕੜਾ 200 ਤੋਂ ਉਪਰ ਹੋਣ ਕਰ ਕੇ ਹੁਣ 11 ਦਿਨਾਂ ਵਿੱਚ ਮਰੀਜ਼ ਦੁੱਗਣੇ ਹੋਣ ਲੱਗੇ ਹਨ। ਤਾਜ਼ਾ ਅੰਕੜਿਆਂ ਮੁਤਾਬਕ ਦਿੱਲੀ ’ਚ ਕਰੋਨਾ ਦੇ ਮਰੀਜ਼ਾਂ ਗਿਣਤੀ 5,000 ਨੂੰ ਪਾਰ ਕਰ ਗਈ ਹੈ। ਸੱਜਰੇ 206 ਕੇ ਆਉਣ ਕਰਕੇ ਗਿਣਤੀ 5,104 ਹੋ ਗਈ ਹੈ ਪਰ ਤਿੰਨ ਦਿਨਾਂ ਤੋਂ ਕਿਸੇ ਦੀ ਮੌਤ ਹੋਣ ਦੀ ਮਾੜੀ ਖ਼ਬਰ ਨਹੀਂ ਸੀ ਆਈ। ਹੁਣ ਤੱਕ 1,468 ਮਰੀਜ਼ ਠੀਕ ਹੋ ਚੁੱਕੇ ਹਨ ਤੇ 37 ਘਰਾਂ ਨੂੰ ਪਰਤ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਲੰਘੀ 2 ਮਈ ਨੂੰ ਦਿੱਲੀ ਵਿੱਚ ਕਰੋਨਾ ਪੀੜਤਾਂ ਦਾ ਅੰਕੜਾ 4000 ਨੂੰ ਪਾਰ ਕਰ ਗਿਆ ਸੀ ਤੇ ਉਸ ਦਿਨ 4,122 ਮਰੀਜ਼ਾਂ ਦੀ ਪਛਾਣ ਕੀਤੀ ਗਈ ਸੀ। ਕੌਮੀ ਰਾਜਧਾਨੀ ਦਿੱਲੀ ਵਿੱਚ ਕਰੋਨਾ ਦਾ ਪ੍ਰਕੋਪ ਰਿਹਾ ਸੀ ਤੇ ਕੁਝ ਛੋਟਾਂ ਮਿਲਣ ਦੇ ਨਾਲ ਹੀ ਕੋਵਿਡ-19 ਦੇ ਪੀੜਤ ਮਰੀਜ਼ਾਂ ਦੀ ਗਿਣਤੀ 28 ਅਪਰੈਲ ਨੂੰ 3 ਹਜ਼ਾਰ ਨੂੰ ਪਾਰ ਕਰ ਗਈ ਸੀ ਪਰ 877 ਠੀਕ ਵੀ ਹੋਏ ਸਨ।

20 ਅਪਰੈਲ ਨੂੰ ਮਰੀਜ਼ਾਂ ਦੀ ਗਿਣਤੀ 2000 ਦੀ ਗਿਣਤੀ ਪਾਰ ਹੋਈ ਸੀ ਤੇ ਉਸ ਸਮੇਂ ਮੌਤਾਂ ਦੀ ਗਿਣਤੀ 45 ਸੀ ਜਦਕਿ 78 ਹੌਟਸਪੌਟ ਸਨ। 16 ਅਪਰੈਲ ਨੂੰ ਦਿੱਲੀ ਵਿੱਚ 1000 ਮਰੀਜ਼ਾਂ ਦਾ ਅੰਕੜਾ ਪੁੱਜਾ ਸੀ। ਦਿੱਲੀ ਵਿੱਚ ਦੇਸ਼ ਦੇ ਕਰੀਬ 12% ਮਰੀਜ਼ ਹਨ ਜਦੋਂ ਕਿ ਦੇਸ਼ ਦੀ ਕੁੱਲ ਆਬਾਦੀ ਦੇ ਅਨੁਪਾਤ ਵਿੱਚ ਰਾਜਧਾਨੀ ਦੀ ਆਬਾਦੀ ਮਾਤਰ 2 ਫ਼ੀਸਦੀ ਹੀ ਹੈ ਜਿਸ ਕਰਕੇ ਇਹ ਚਿੰਤਾ ਦਾ ਵਿਸ਼ਾ ਹੈ।

Previous articleਸਾਵਧਾਨੀ ਵਜੋਂ ਮੌੜ ਮੰਡੀ ਸੀਲ
Next articleਚੰਡੀਗੜ੍ਹ ’ਚ ਬਾਪੂ ਧਾਮ ਕਲੋਨੀ ਗੱਡ ਰਹੀ ਹੈ ਝੰਡੇ