ਦਿੱਲੀ ਕਿਸਾਨ ਧਰਨੇ ਸੰਬੰਧੀ ਕੀਤੀਆਂ ਵਿਚਾਰਾਂ

कैपशन-डाँँ अंबेडकर सोसाईटी आर.सी.एफ. जरूरतमंद नौजवान के इलाज के लिये आर्थिक सहायता प्रदान करते हुऐ सोसाईटी के महासचिव धर्म पाल पैंथर

ਅੱਪਰਾ  (ਸਮਾਜ ਵੀਕਲੀ) -ਛੋਕਰਾਂ ਵਿਖੇ ਦਿੱਲੀ ’ਚ ਚੱਲ ਰਹੇ ਕਿਸਾਨ ਅੰਦੋਲਨ ਦੀ ਅਗਲੀ ਰੂਪ-ਰੇਖਾ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਬੋਲਦਿਆਂ ਇਕੱਤਰ ਸਮੂਹ ਮੋਹਤਬਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨ ਸਰਮਾਏਦਾਰਾਂ ਨੂੰ ਲਾਭ ਪਹੁੰਚਾਉਣ ਵਾਲੇ ਹਨ, ਜਦਕਿ ਕਿਸਾਨ ਤੇ ਮਜਦੂਰ ਉਕਤ ਕਾਨੂੰਨਾਂ ਦੇ ਲਾਗੂ ਹੋਣ ਉਪਰੰਤ ਤਬਾਹ ਹੋ ਜਾਣਗੇ।

ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਪੰਜਾਬ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ, ਜਦਕਿ ਪੰਜਾਬ ਦੀ 80 ਪ੍ਰਤੀਸ਼ਤ ਆਰਥਿਕਤਾ ਖੇਤੀਬਾੜੀ ’ਤੇ ਨਿਰਭਰ ਕਰਦੀ ਹੈ। ਜੇਕਰ ਖੇਤੀ ਤਬਾਹ ਹੋ ਜਾਵੇਗਾ ਤਾਂ ਪੰਜਾਬ ਦੇ ਸਾਰੇ ਵਰਗ ਭੁੱਖੇ ਮਰਨ ਲਈ ਮਜਬੂਰ ਹੋ ਜਾਣਗੇ। ਉਨਾਂ ਅੱਗੇ ਕਿਹਾ ਕਿ ਗਰਮੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨੀ ਧਰਨੇ ਲਈ ਵਾਟਰ ਕੂਲਰ, ਪੱਖੇ, ਕੂਲਰ ਤੇ ਕੁਰਸੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਗਰਮੀ ’ਚ ਵੀ ਪੱਕਾ ਕਿਸਾਨ ਮੋਰਚਾ ਨਿਰੰਤਰ ਜਾਰੀ ਰਹੇ।

Previous articleਅੰਬਾਨੀ ਤੇ ਅਡਾਨੀ ਦਾ ਸਮਾਨ ਨਾ ਵੇਚਣ ਵਾਲੇ ਦੁਕਾਨਦਾਰ ਨੂੰ ਕੀਤਾ ਸਨਮਾਨਿਤ
Next articleAmbedkar International Center (AIC) Inc has filed an Amicus Brief in Cisco Caste Discrimination Case in California, USA.