ਦਿੱਲੀ -ਅਮਿ੍ੰਤਸਰ ਕਟੜਾ ਐਕਸਪ੍ਰੈਸ ਵੇਅ ਦੇ ਵਿਰੋਧ ਵਿਚ ਆਏ ਕਿਸਾਨ

ਜ਼ਮੀਨ ਐਕਵਾਇਰ ਲਈ ਕਿਸਾਨਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ

 ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਲਈ ਯੋਗ ਮੁਆਵਜ਼ੇ ਦੀ ਮੰਗ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ ): ਦਿੱਲੀ-ਅਮਿ੍ੰਤਸਰ ਕਟੜਾ ਐਕਸਪ੍ਰੈਸ ਵੇਅ ਜੋ ਹਲਕਾ ਸੁਲਤਾਨਪੁਰ ਲੋਧੀ ਦੇ ਤੋਗਾਂਵਾਲ, ਸ਼ਾਲਾ ਪੁਰ, ਪਾਜੀਆਂ,ਮੈਰੀਪੁਰ, ਦੁਰਗਾ ਪੁਰ,ਕਾਲਰੂ, ਟਿੱਬਾ,ਅਮਾਨੀਪੁਰ, ਤਲਵੰਡੀ ਚੌਧਰੀਆਂ ਆਦਿ ਪਿੰਡਾਂ ਵਿੱਚੋਂ ਦੀ ਲੰਘ ਰਿਹਾ ਹੈ, ਜਿਸ ਲਈ  ਕਿਸਾਨਾਂ ਦੀਆਂ ਜ਼ਮੀਨਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਐਕਵਾਇਰ ਕੀਤਾ ਜਾ ਰਿਹਾ ਹੈ। ਐਕਸਪ੍ਰੈਸ ਵੇਅ ਨਾਲ ਪ੍ਰਭਾਵਿਤ ਹੋ ਰਹੇ ਕਿਸਾਨਾਂ ਦੀ 35 ਮੈਂਬਰੀ ਕਮੇਟੀ ਵੱਲੋਂ ਅੱਜ ਗੁਰੂ ਨਾਨਕ ਦੇਵ ਪ੍ਰੈੱਸ ਕਲੱਬ ਸੁਲਤਾਨ ਪੁਰ ਲੋਧੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਸਦਾ ਵਿਰੋਧ ਪ੍ਰਗਟ ਕਰਦਿਆਂ  ਜ਼ਮੀਨਾਂ ਦੇ ਯੋਗ ਮੁਆਵਜ਼ੇ ਦੀ ਮੰਗ ਕੀਤੀ।

ਕਮੇਟੀ ਆਗੂਆਂ ਨੇ ਕਿਹਾ ਕਿ ਅਥਾਰਟੀ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਬੁਰਜੀਆਂ ਲਾਈਆਂ ਜਾ ਰਹੀਆਂ ਹਨ ਜਦ ਕਿ ਇਸ ਸਬੰਧੀ ਕਿਸਾਨਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਅਤੇ ਨਾ ਹੀ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ  ਕੋਈ ਗੱਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੇ ਭਾਰੀ ਮਿਹਨਤ ਨਾਲ ਜ਼ਮੀਨਾਂ ਆਬਾਦ ਕੀਤੀਆ ਹਨ ਤੇ ਹੁਣ ਸਰਕਾਰ ਵੱਲੋਂ  ਉਨ੍ਹਾਂ ਦੀ ਰੋਜੀ ਰੋਟੀ ਖੋਹੀ ਜਾ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਚੋਂ ਬਹੁਤੇ ਕਿਸਾਨ ਪਹਿਲਾਂ ਪਾਕਿਸਤਾਨ ਵਿਚੋਂ ਉਜੜ ਕੇ ਆਏ ਸਨ ਤੇ ਸਰਕਾਰ ਨੇ ਹੁਣ ਫਿਰ ਉਜਾੜਾ ਕਰ ਦਿੱਤਾ ਹੈ।

ਕਈ ਕਿਸਾਨਾਂ ਦੀ ਸਾਰੀ  ਦੀ ਸਾਰੀ ਜ਼ਮੀਨ ਇਸ ਐਕਸਪ੍ਰੈਸ ਵੇਅ ਵਿਚ ਆ ਰਹੀ ਜਾਂ  ਦੋਫਾੜ ਹੋ ਰਹੀ ਹੈ , ਜਿਸ ਨਾਲ ਕਿਸਾਨਾਂ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਵੀ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਹੈ।ਇਸ ਮੌਕੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਐਕਵਾਇਰ ਕੀਤੀ ਵਾਲ਼ੀ ਜ਼ਮੀਨ ਦਾ ਪ੍ਰਤੀ ਏਕੜ 2.0 ਕਰੋੜ ਮੁਆਵਜ਼ਾ ਇੱਕੋ ਕਿਸ਼ਤ ਵਿਚ ਦਿੱਤਾ ਜਾਵੇ।ਹੜ ਪ੍ਰਭਾਵਿਤ ਇਲਾਕਾ ਹੋਣ ਕਰਕੇ ਇਸ ਨੂੰ ਪਿਲਰਾਂ ।ਤੇ ਉਸਾਰਿਆ ਜਾਵੇ, ਜ਼ਮੀਨ ਤੇ ਕਾਬਜ ਕਿਸਾਨਾਂ ਨੂੰ ਹੀ ਮੁਆਵਜ਼ਾ ਦਿੱਤਾ ਜਾਵੇ, ਟਿਊਬਵੈੱਲ-ਬੋਰਾਂ ਦਾ ਮੌਜੂਦਾ ਸਮੇਂ ਅਨੁਸਾਰ ਮੁੱਲ ਦਿੱਤਾ ਜਾਵੇ

ਇਸ ਮੌਕੇ ਕਮੇਟੀ ਨੇ ਐਲਾਨ ਕੀਤਾ ਕਿ ਜੇ ਅਥਾਰਟੀ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਸ ਦਾ ਸਮੁੱਚੇ ਕਿਸਾਨ ਵੱਲੋਂ ਡੱਟ ਕੇ ਵਿਰੋਧ ਕੀਤਾ ਜਾਵੇਗਾ ਇਸ ਮੌਕੇ ਪ੍ਰਭ ਦਿਆਲ  ਸਿੰਘ ਸੈਦਪੁਰ ਸਾਬਕਾ ਸਰਪੰਚ ਜਸਵਿੰਦਰ ਕੌਰ ਟਿੱਬਾ ਰਣਜੀਤ ਸਿੰਘ ਮੈਰੀ ਮਾਸਟਰ ਚੰਨਣ ਸਿੰਘ ਠੱਟਾ ਨਵਾਂ ਨਛੱਤਰ ਸਿੰਘ ਮੈਰੀਪੁਰ ਪਰਮਜੀਤ ਸਿੰਘ ਦੁਰਗਾਪੁਰ ਪਰਮਜੀਤ ਸਿੰਘ ਠੱਟਾ ਨਵਾਂ ਸੀਤਲ ਸਿੰਘ ਜਗਦੀਪ ਸਿੰਘ ਮਲਕੀਤ ਸਿੰਘ ਕਾਲਰੂ ਜਗੀਰ ਸਿੰਘ ਅਵਤਾਰ ਸਿੰਘ ਜੀਤ ਸਿੰਘ ਮੈਰੀਪੁਰ ਸੁਖਵਿੰਦਰ ਸਿੰਘ ਠੱਟਾ ਜਗਮੋਹਨ ਸਿੰਘ ਕਾਲਰੂ ਆਦਿ ਹਾਜ਼ਰ ਸਨ

Previous articlePM to launch Jan Andolan for Covid appropriate behaviour on Thursday
Next articleएस.सी/एस.टी. ऐसोसीऐशन आर.सी.एफ. द्वारा कैंड़ल मार्च