(ਸਮਾਜ ਵੀਕਲੀ)
ਤੇਰੇ ਬਿੱਲਾਂ ਨੇ ਪੰਗੇ ਪਾਏ ਨੀ ਦਿੱਲੀਏ !
ਅਸੀ ਆਪਣਿਆਂ ਤੋਂ ਹੋਏ ਪਰਾਏ ਨੀ ਦਿੱਲੀਏ !
ਤੈਨੂੰ ਤਰਸ ਭੋਰਾ ਨਾ ਆਏ ਨੀ ਦਿੱਲੀਏ ।
ਅਸੀਂ ਮੁੜ-ਮੁੜ ਤਰਲੇ ਪਾਏ ਨੀ ਦਿੱਲੀਏ ।
ਸਾਨੂੰ ਕੋਲਿਆਂ ਵਾਂਗੰ ਮਚਾਏ ਨੀ ਦਿੱਲੀਏ !
ਤੈਨੂੰ ਕੋਣ ਹੁਣ ਬਚਾਏ ਨੀ ਦਿੱਲੀਏ !
ਅਸੀਂ ਮੀਂਹ ਵਾਂਗੰ ਵਰ ਆਏ ਨੀ ਦਿੱਲੀਏ !
ਤੂੰ ਕਿਉਂ ਹੁਣ ਕਰਦੀ ਹਾਏ-ਹਾਏ ਨੀ ਦਿੱਲੀਏ !
ਅਸੀ ਸੜਕਾਂ ਤੇ ਡੇਰੇ ਲਾਏ ਨੀ ਦਿੱਲੀਏ !
ਤੇਰੇ ਮਹਿਲੀਂ ਚੈਨ ਉਡਾਏ ਨੀ ਦਿੱਲੀਏ !
ਸਾਨੂੰ ਹੁਣ ਪਿੱਛੇ ਕੌਣ ਹਟਾਏ ਨੀ ਦਿੱਲੀਏ !
ਤੂੰ ਹੱਕ ਦੂਜਿਆਂ ਦਾ ਖਾਏ ਨੀ ਦਿੱਲੀਏ !
ਤੈਥੋਂ ਬਿੱਲ ਵਾਪਿਸ ਕਰਵਾਏ ਨੀ ਦਿੱਲੀਏ !
ਪੰਜਾਬ ਸਾਰਾ ਹੀ ਤੈਨੂੰ ਸਮਝਾਏ ਨੀ ਦਿੱਲੀਏ !
ਤੂੰ ਜੁਲਮ ਸਾਡੇ ਤੇ ਢਾਏ ਨੀ ਦਿੱਲੀਏ !
ਅਸੀ ਸੀਨਾ ਤਾਣ ਮੁਸਕਰਾਏ ਨੀ ਦਿੱਲੀਏ !
“ਮਮਤਾ”ਹਾਕਮਾ ਤੋਂ ਨਾ ਘਬਰਾਏ ਨੀ ਦਿੱਲੀਏ !
ਤੇਰੀ ਤਾਨਾਸ਼ਾਹੀ ਭਾਵੇ ਅਜਮਾਏ ਨੀ ਦਿੱਲੀਏ !
ਮਮਤਾ ਸੇਤੀਆ ਸੇਖਾ
9876037411