ਦਿਲ ਨੂੰ

 

(ਸਮਾਜ ਵੀਕਲੀ)

ਐ ਦਿਲ, ਤੂੰ ਐਵੇਂ
ਕਿਸੇ ਤੇ ਡੁੱਲ੍ਹੀਂ ਨਾ
ਆਜਾਦ ਹੀ ਰਹਿਣ ਦੇ ਮੈਨੂੰ
ਜੇ ਮੈਂ ਕਿਸੇ ਦਾ
ਹੋ ਗਿਆ ਗੁਲਾਮ
ਮੇਰੇ ਨਾਲ ਨਾਲ
ਤੂੰ ਵੀ ਔਖਾ ਹੋਵੇਂਗਾ
ਭਰੇਂਗਾ ਸਿਸਕੀਆਂ
ਦਿਨ, ਰਾਤ
ਕਿਸੇ ਪੁੱਛਣੀ ਨਾ
ਬਾਤ ਤੇਰੀ
ਕੱਲਾ ਬਹਿ ਕੇ ਰੋਵੇਂਗਾ
ਤਾਂ ਹੀ ਮੈਂ ਕਹਿੰਦਾ ਹਾਂ
ਤੂੰ ਐਵੇਂ
ਕਿਸੇ ਤੇ ਡੁੱਲ੍ਹੀਂ ਨਾ ।

 

ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

Previous articleਮੇਰਾ ਨਿਸ਼ਾਨਾ
Next article