ਕਾਂਗਰਸ ਦੇ ਸੀਨੀਅਰ ਆਗੂਆਂ ਦਿਗਵਿਜੈ ਸਿੰਘ ਅਤੇ ਜਯੋਤੀਰਦਿੱਤਿਆ ਸਿੰਧੀਆ ਨੇ ਸ਼ਨਿਚਰਵਾਰ ਨੂੰ ਕ੍ਰਮਵਾਰ ਭੋਪਾਲ ਅਤੇ ਗੁਨਾ (ਮੱਧ ਪ੍ਰਦੇਸ਼) ਲੋਕ ਸਭਾ ਸੀਟਾਂ ਤੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਕਾਂਗਰਸ ਆਗੂ ਜਵਾਹਰ ਪੰਜਾਬੀ ਨੇ ਦੱਸਿਆ ਕਿ ਦਿਗਵਿਜੈ ਸਿੰਘ ਨੇ ਦੁਪਹਿਰ ਵੇਲੇ ਪਰਚੇ ਭਰੇ। ਉਨ੍ਹਾਂ ਦਾ ਭਾਜਪਾ ਦੀ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨਾਲ ਮੁਕਾਬਲਾ ਹੈ। ਸ੍ਰੀ ਪੰਜਾਬੀ ਨੇ ਦਾਅਵਾ ਕੀਤਾ ਕਿ ‘ਦਿੱਗੀ ਰਾਜਾ’ 2008 ਮਾਲੇਗਾਉਂ ਧਮਾਕਾ ਕਾਂਡ ਦੀ ਮੁਲਜ਼ਮ ਪ੍ਰੱਗਿਆ ਠਾਕੁਰ ਨੂੰ ਹਰਾ ਕੇ 30 ਸਾਲਾਂ ਦੇ ਵਕਫ਼ੇ ਮਗਰੋਂ ਕਾਂਗਰਸ ਨੂੰ ਮੁੜ ਭੋਪਾਲ ਦੀ ਸੀਟ ’ਤੇ ਕਬਜ਼ਾ ਦਿਵਾਉਣਗੇ। ਉਧਰ ‘ਮਹਾਰਾਜ’ ਵਜੋਂ ਜਾਣੇ ਜਾਂਦੇ ਸਿੰਧੀਆ ਨੇ ਸ਼ਿਵਪੁਰੀ ਜ਼ਿਲ੍ਹੇ ਦੇ ਚੋਣ ਅਫ਼ਸਰ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਕਾਂਗਰਸ ਤਰਜਮਾਨ ਪੰਕਜ ਚਤੁਰਵੇਦੀ ਨੇ ਕਿਹਾ ਕਿ ਪਾਰਟੀ ਨੂੰ ਸੂਬੇ ’ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
INDIA ਦਿਗਵਿਜੈ ਅਤੇ ਸਿੰਧੀਆ ਨੇ ਨਾਮਜ਼ਦਗੀ ਕਾਗਜ਼ ਭਰੇ