(ਸਮਾਜ ਵੀਕਲੀ)
ਗਜਾਂ ਵਾਲੇ ਪਿੰਡ,ਪਿੰਡ ਗੱਡੇ ਹੁੰਦੇ ਸੀ।
ਦਰੀਆਂ ਬੁਣਨ,ਵਾਲ਼ੇ ਅੱਡੇ ਹੁੰਦੇ ਸੀ।
ਖੁੱਲਾ ਖਾਣ ਪੀਣ ਤੇ,ਅਨਾਜ ਹੁੰਦਾ ਸੀ।
ਏਦਾਂ ਦਾ ਵੀ ਪੋਤਿਆ,ਰਿਵਾਜ਼ ਹੁੰਦਾ ਸੀ।
ਬਾਸੂ ਘਰਾਂ ਵਿੱਚ,ਸੁੰਦੀਆਂ ਸੀ ਬਿੱਲੀਆਂ।
ਬਣੀ ਪਿਤੱਲ ਤੋਂ, ਹੁੰਦੀਆਂ ਪਤੀੱਲੀਆਂ।
ਚਰਖ਼ਾ ਵੀ ਕਰਦਾ ਅਵਾਜ਼ ਹੁੰਦਾ ਸੀ।
ਏਦਾਂ ਦਾ ਵੀ ਪੋਤਿਆ,ਰਿਵਾਜ਼ ਹੁੰਦਾ ਸੀ।
ਘਰ ਘਰ ਓਦੋਂ,ਆਟੇ ਵਾਲੀ ਚੱਕੀ ਸੀ।
ਉੱਖਲੀ ਦੇ ਵਿਚ,ਕੁੱਟੀ ਮੈਂ ਵੀ ਫੱਕੀ ਸੀ।
ਉਸ ਵੇਲੇ ਨਾ ਕੋਈ,ਨਰਾਜ਼ ਹੁੰਦਾ ਸੀ।
ਏਦਾਂ ਦਾ ਵੀ ਪੋਤਿਆ,ਰਿਵਾਜ ਹੁੰਦਾ ਸੀ।
ਸਾਂਭ ਸ਼ਾਂਭ ਰੱਖੇ,ਕਦੇ ਘੜੇ ਚਾਟੀਆਂ।
ਗੋਡਿਆਂ ਦੇ ਉਤੋਂ,ਸੂਥਣਾਂ ਸੀ ਪਾਟੀਆਂ।
ਨਾ ਲੱਗਾ ਸੇਠ ਦਾ ਵਿਆਜ ਹੁੰਦਾ ਸੀ।
ਏਦਾਂ ਦਾ ਵੀ ਪੋਤਿਆ,ਰਿਵਾਜ਼ ਹੁੰਦਾ ਸੀ।
ਛਪੇ ਸੀ ਸੰਦੂਕ,ਉੱਤੇ ਮੋਰ ਪੋਤਿਆ।
ਗੱਲ ਉੱਤੇ ਕਰੀਂ, ਜ਼ਰਾ ਗੋਰ ਪੋਤਿਆ।
ਬੜਾ ਹੀ ਸਰੀਫ਼ ਵੇ,ਸਮਾਜ ਹੁੰਦਾ ਸੀ।
ਏਦਾਂ ਦਾ ਵੀ ਪੋਤਿਆ,ਰਿਵਾਜ਼ ਹੁੰਦਾ ਸੀ।
ਦਾਦਾ ਦਾਦੀ ਦੀਆਂ,ਉਮਰਾਂ ਸੀ ਲੰਮੀਆਂ।
ਅੱਜ ਵਾਂਗੂ ਸੋਚਾਂ, ਕਿੱਥੇ ਸੀ ਨਕੰਮੀਆਂ।
ਖੁੱਲੀਆਂ ਖੁਰਾਕਾਂ ਦਾ,ਵੀ ਰਾਜ਼ ਹੁੰਦਾ ਸੀ।
ਏਦਾਂ ਦਾ ਵੀ ਪੋਤਿਆ,ਰਿਵਾਜ਼ ਹੁੰਦਾ ਸੀ।
ਵਿਰਸਾ ਪੁਰਾਣਾ, ਸੀ ਅਮੀਰ ਧੰਨਿਆਂ।
ਛੇ ਛੇ ਫੁੱਟ ਓਦੋਂ,ਸੀ ਸਰੀਰ ਧੰਨਿਆਂ।
ਰੱਬ ਨੇ ਸਵਾਰ੍ਹਿਆ, ਵੇ ਕਾਜ ਹੁੰਦਾ ਸੀ।
ਏਦਾਂ ਦਾ ਵੀ ਪੋਤਿਆ,ਰਿਵਾਜ਼ ਹੁੰਦਾ ਸੀ।
ਧੰਨਾ ਧਾਲੀਵਾਲ
9878235714
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly