ਅਧਿਆਪਨ ਤੇ ਪੰਜਾਬੀ ਸਾਹਿਤ ਦਾ ਸੇਵਾਦਾਰ – ਪ੍ਰੋ ਗੁਰਮੀਤ ਸਿੰਘ

ਪ੍ਰੋਫੈਸਰ ਗੁਰਮੀਤ ਸਿੰਘ

(ਸਮਾਜ ਵੀਕਲੀ)

ਗੁਰਮੀਤ ਸਿੰਘ ਇੱਕ ਨੋਜਵਾਨ ਉਭਰਦਾ ਹੋਇਆ ਲੇਖਕ ਹੈ ਜਿਸਦਾ ਜਨਮ ਬਠਿੰਡੇ ਸ਼ਹਿਰ ਵਿੱਚ ਹੋਇਆ ਹੈ ਪਰ ਉਸ ਲੇਖਣੀ ਵਿੱਚ ਪਿੰਡ ਦੇ ਵਾਤਾਵਰਨ , ਪਿੰਡ ਦੀ ਬੋਲੀ ਅਤੇ ਪੇਂਡੂ ਸਭਿਆਚਾਰ ਦੀ ਝਲਕ ਹੇਮਸਾ ਹੀ ਵੇਖਣ ਨੂੰ ਮਿਲਦੀ ਹੈ।

ਉਸ ਆਪਣੀ ਪੜ੍ਹਾਈ ਦਾ ਅਰੰਭ ਸਰਕਾਰੀ ਪ੍ਰਾਇਮਰੀ ਸਕੂਲ ਮੁਹੱਲਾ ਝੁੱਟੀਕਾ ਤੋਂ ਸ਼ੁਰੂ ਹੋ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਰਾਹੀਂ ਪੂਰਾ ਕੀਤਾ। ਉਹ ਐਮ. ਏ. ( ਰਾਜਨੀਤੀ ਸ਼ਾਸਤਰ ਤੇ ਪੰਜਾਬੀ), ਬੀ. ਐਡ ਅਤੇ ਐਮ. ਫਿਲ. ( ਰਾਜਨੀਤੀ ਸ਼ਾਸਤਰ) ਹਨ । ਉਹ ਪੰਚਾਇਤ ਵਿਭਾਗ ਚ ਬਤੌਰ ਪੰਚਾਇਤ ਸਕੱਤਰ ਰਿਹਾ ਤੇ ਹੁਣ 2013 ਤੋਂ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਬਤੌਰ ਸਹਾਇਕ ਪ੍ਰੋਫੈਸਰ (ਗੈਸਟ ਫੈਕਲਟੀ) ਰਾਜਨੀਤੀ ਸ਼ਾਸਤਰ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਹਨ।

ਇਸ ਤੋਂ ਇਲਾਵਾ ਉਹ ਬਾਬਾ ਸ੍ਰੀ ਰਾਮ ਦੇਵ ਮਹਾਰਾਜ ਵੈਲਫੇਅਰ ਕਲੱਬ ਬਠਿੰਡਾ ਦੇ ਖਜ਼ਾਨਚੀ ਦੇ ਤੌਰ ਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ । ਉਹ ਲਿਖਣ ਦਾ ਵੀ ਸ਼ੌਕ ਰੱਖਦੇ ਹਨ ਤੇ ਉਨ੍ਹਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ, ਕਹਾਣੀਆਂ ਅਤੇ ਲੇਖ ਦੇਸ਼ ਵਿਦੇਸ਼ ਦੇ ਅਖ਼ਬਾਰਾਂ ਵਿੱਚ ਅਕਸਰ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਨੇ। ਉਹ ਸਮਾਜ ਦੇ ਹਰ ਵਿਸ਼ੇ ਨੂੰ ਚਾਹੇ ਉਹ ਕਿਸਾਨਾਂ ਦੀ ਹਾਲਤ, ਵੱਧ ਰਹੇ ਨਸ਼ਿਆਂ ਦੀ ਗੱਲ, ਭ੍ਰਿਸ਼ਟਾਚਾਰ, ਮਾੜੀ ਰਾਜਨੀਤੀ, ਔਰਤ ਦੇ ਦਰਦ ਨੂੰ ਬਿਆਨ ਸਮਾਰਪਿਤ ਕਲਮ ਨੇ ਪੰਜਾਬੀ ਸਾਹਿਤ ਜਗਤ ਵਿੱਚ ਥੋੜ੍ਹੇ ਸਮੇਂ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਹਾਸਲ ਕਰ ਵਿਖਾਇਆ ਹੈ ।

ਸਾਡੀਆਂ ਦੁਆਵਾਂ ਅਰਦਾਸਾਂ ਅਤੇ ਸ਼ੁਭਕਾਮਨਾਵਾਂ ਹਨ ਕਿ ਸਾਹਿਤ ਅਤੇ ਸੱਭਿਆਚਾਰ ਦੀ ਸੇਵਾ ਵਿਚ ਲੱਗਿਆ ਪੰਜਾਬੀ ਮਾਂ ਬੋਲੀ ਦਾ ਇਸ ਪੁੱਤਰ ਨੂੰ ਪਰਮਾਤਮਾ ਆਉਣ ਵਾਲੇ ਸਮੇਂ ਵਿਚ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਅਤੇ ਹੋਰ ਬੁਲੰਦੀਆਂ ਨੂੰ ਛੂਹੇ ਅਤੇ ਲੰਮੀਆਂ ਉਮਰਾਂ ਮਾਣੇ।ਅਚਾਨਕ ਕਾਲਜ ਵਿੱਚ ਮੇਰੀ ਇਨ੍ਹਾਂ ਨਾਲ ਮੁਲਾਕਾਤ ਹੋਈ ਤੇ ਇਨ੍ਹਾਂ ਦੀ ਉਚਾਰਨ ਰਚਨਾ ਨੇ ਮੈਨੂੰ ਮੁਗਧ ਕਰ ਦਿੱਤਾ,ਮੈਂ ਇਨ੍ਹਾਂ ਨੂੰ ਪੁੱਛਿਆ ਕੀ ਤੁਸੀਂ ਆਪਣੀਆਂ ਰਚਨਾਵਾਂ ਅਖ਼ਬਾਰਾਂ ਵਿਚ ਛਪਵਾਉਂਦੇ ਹੋ ਜੀ ਉਹ ਕਹਿੰਦੇ ਜੀ ਨਹੀਂ ਮੇਰੀ ਅਖ਼ਬਾਰਾਂ ਤੱਕ ਪਹੁੰਚ ਨਹੀਂ।

ਮੈਂ ਕਿਹਾ ਪ੍ਰੋਫ਼ੈਸਰ ਗੁਰਮੀਤ ਸਿੰਘ ਜੀ ਤੁਸੀਂ ਮੇਰੇ ਕੋਲ ਰਚਨਾਵਾਂ ਭੇਜਿਆ ਕਰੋ ਉਸ ਤੋਂ ਬਾਅਦ ਇਨ੍ਹਾਂ ਦੀਆਂ ਕਹਾਣੀਆਂ ਕਵਿਤਾਵਾਂ ਤੇ ਉੱਚ ਪੱਧਰ ਦੇ ਲੇਖ ਡੇਲੀ ਹਮਦਰਦ,ਪੰਜਾਬੀ ਟ੍ਰਿਬਿਊਨ ਇੰਟਰਨੈਸ਼ਨਲ,ਵਰਲਡ ਪੰਜਾਬੀ ਟਾਈਮਜ਼,ਸਾਂਝ, ਮਾਲਵਾ ਬਾਣੀ, ਬੀ ਟੀ ਨਿਊਜ਼,ਸਾਂਝੀ ਸੋਚ,ਸਾਡੇ ਲੋਕ ਵਿਚ ਆਮ ਤੌਰ ਤੇ ਛਪਦੇ ਰਹਿੰਦੇ ਹਨ।ਕਾਲਜ ਦੇ ਵਿਚ ਬੱਚਿਆਂ ਨੂੰ ਤਾਂ ਉੱਚ ਪੱਧਰ ਦੀ ਸਿੱਖਿਆ ਦੇ ਰਹੇ ਹਨ ਇਸ ਤੋਂ ਇਲਾਵਾ ਜੋ ਸਾਹਿਤਕ ਇਨ੍ਹਾਂ ਦੀਆਂ ਰਚਨਾਵਾਂ ਹੁੰਦੀਆਂ ਹਨ ਉਨ੍ਹਾਂ ਦੀ ਤਾਰੀਫ਼ ਕਰਨ ਲਈ ਮੈਨੂੰ ਕਦੇ ਸ਼ਬਦ ਨਹੀਂ ਮਿਲੇ ਮੈਂ ਦੁਆ ਕਰਦਾ ਹਾਂ ਸਿੱਖਿਆ ਦੇ ਨਾਲ ਇਹ ਸਾਹਿਤ ਨਾਲ ਵੀ ਪੂਰਨ ਰੂਪ ਵਿੱਚ ਜੁੜੇ ਰਹਿਣ

ਆਮੀਨ

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ 9914880392

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਲ ਹਿੰਦ ਕਿਸਾਨ ਸਭਾ ਦੀ ਅਹਿਮ ਮੀਟਿੰਗ ਹੋਈ
Next articleਨੈਸ਼ਨਲ ਅਚੀਵਮੈਂਟ ਸਰਵੇ (ਨੈਸ)ਸਬੰਧੀ ਇਕ ਰੋਜ਼ਾ ਫਰੈਸ਼ਰ ਵਰਕਸ਼ਾਪ ਦਾ ਦੂਜਾ ਬੈਚ ਸਮਾਪਤ