ਨਵੀਂ ਦਿੱਲੀ (ਸਮਾਜ ਵੀਕਲੀ): ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਅੰਦੋਲਨ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਆਜ਼ਾਦੀ ਤੋਂ ਬਾਅਦ ਕਈ ਦਹਾਕਿਆਂ ਤੱਕ ਕਿਸਾਨਾਂ, ਮਜ਼ਦੂਰਾਂ ਨੂੰ ਖੋਖਲੇ ਨਾਅਰੇ ਦਿੱਤੇ ਗਏ। ਇਨ੍ਹਾਂ ਦੋਵਾਂ ਦੇ ਨਾਮ ’ਤੇ ਦੇਸ਼ ਤੇ ਰਾਜਾਂ ਵਿੱਚ ਕਈ ਵਾਰ ਸਰਕਾਰਾਂ ਬਣੀਆਂ ਪਰ ਉਨ੍ਹਾਂ ਨੂੰ ਕੀ ਮਿਲਿਆ?
ਸਿਰਫ਼ ਵਾਅਦਿਆਂ ਤੇ ਕਾਨੂੰਨਾਂ ਦਾ ਉਲਝਿਆ ਹੋਇਆ ਜਾਲ। ਭਾਜਪਾ ਦੀ ਅਗਵਾਈ ਹੇਠਲੀ ਐੇੱਨਡੀਏ ਸਰਕਾਰ ਨੇ ਕਿਸਾਨਾਂ ਲਈ ਐੱਮਐੇੇੱਸਪੀ ਵਧਾ ਕੇ ਇਤਿਹਾਸ ਰਚਿਆ ਹੈ। ਪ੍ਰਧਾਨ ਮੰਤਰੀ ਨੇ ਭਾਜਪਾ ਨੇਤਾਵਾਂ ਨੂੰ ਡਿਜੀਟਲ ਮਾਧਿਆਮ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਛੋਟੇ ਕਿਸਾਨ ਜੋ 86 ਫੀਸਦ ਹਨ ਨੂੰ ਖੇਤੀ ਸੁਧਾਰਾਂ ਨਾਲ ਸਭ ਤੋਂ ਵੱਧ ਫਾਇਦਾ ਹੋਵੇਗਾ। ਉਨ੍ਹਾਂ ਨੇ ਭਾਜਪਾ ਵਰਕਰਾਂ ਨੂੰ ਖੇਤੀ ਸੁਧਾਰਾਂ ਤੇ ਇਨ੍ਹਾਂ ਨਾਲ ਹੋਣ ਵਾਲੇ ਲਾਭ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਹਾ।