ਆਦਮਪੁਰ/ਸ਼ਾਮਚੁਰਾਸੀ (ਚੁੰਬਰ) – ਭਾਰਤ ਰਤਨ ਪਦਮ ਸ਼੍ਰੀ ਡਾ. ਭੀਮ ਰਾਓ ਅੰਬੇਡਕਰ ਜੀ ਦੇ 128ਵੇਂ ਜਨਮ ਉਤਸਵ ਮੌਕੇ ਅੰਬੇਡਕਰ ਭਵਨ ਕਪੂਰਥਲਾ ਵਿਖੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦਾ ਸਿੰਗਲ ਟਰੈਕ ‘ਬਾਬਾ ਸਾਹਿਬ ਜੀ’ ਰਿਲੀਜ਼ ਕੀਤਾ ਗਿਆ। ਇਸ ਮੌਕੇ ਦਿਆਲਪੁਰੀ ਨੇ ਦੱਸਿਆ ਕਿ ਇਸ ਟਰੈਕ ਨੂੰ ਬਲਜੀਤ ਭੌਰਾ ਰੋਮ ਇਟਲੀ ਨੇ ਲਿਖਿਆ ਹੈ ਜਦ ਕਿ ਇਸ ਦਾ ਸੰਗੀਤ ਬੰਟੀ ਸਹੋਤਾ ਅਤੇ ਵੀਡੀਓ ਜਸਵਿੰਦਰ ਅਜ਼ਾਦ ਵਲੋਂ ਭਗਵਾਨ ਵਾਲਮੀਕ ਆਸ਼ਰਮ ਰਹੀਮਪੁਰ ਵਿਖੇ ਸ਼ੂਟ ਕੀਤਾ ਗਿਆ। ਇਸ ਟਰੈਕ ਦੇ ਪ੍ਰੋਡਕਸ਼ਨ ਪ੍ਰੋਡਿਊਸਰ ਗੀਤਕਾਰ ਪਾਲ ਫਿਆਲੀ ਵਾਲਾ ਇਟਲੀ ਹਨ। ਇਸ ਰਿਲੀਜਿੰਗ ਮੌਕੇ ਪ੍ਰੋ. ਸੁਖਵਿੰਦਰ ਸਾਗਰ ਮੁੱਖੀ ਸੰਗੀਤ ਵਿਭਾਗ ਭੁਲੱਥ, ਗੁਰਮੁੱਖ ਤੋਂਟ ਪ੍ਰਧਾਨ ਡਾ. ਅੰਬੇਡਕਰ ਸੁਸਾਇਟੀ ਕਪੂਰਥਲਾ, ਡਾ. ਹਰਭਜਨ ਸਿੰਘ ਏ ਪੀ ਆਰ ਓ ਕਪੂਰਥਲਾ, ਹਰਦੇਵ ਸਿੰਘ ਆਸੀ, ਬਿਕਰਮਜੀਤ ਵਿੱਕੀ ਪੰਜਾਬੀ ਸੱਥ ਹਾਜ਼ਰ ਸਨ।
Uncategorized ਦਲਵਿੰਦਰ ਦਿਆਲਪੁਰੀ ਦਾ ਸਿੰਗਲ ਟਰੈਕ ‘ਬਾਬਾ ਸਾਹਿਬ ਜੀ’ ਰਿਲੀਜ਼