ਗਾਇਕਾ ਚੰਨ ਕੌਰ ਦਾ ਸਿੰਗਲ ਟਰੈਕ ‘ਖਾਲਸਾ’ ਰਿਲੀਜ਼

ਆਦਮਪੁਰ/ਸ਼ਾਮਚੁਰਾਸੀ  (ਚੁੰਬਰ) – ਵਿਸਾਖੀ ਦਿਹਾੜੇ ਨੂੰ ਸਮਰਪਿਤ ਗਾਇਕਾ ਚੰਨ ਕੌਰ ਦਾ ਸਿੰਗਲ ਟਰੈਕ ‘ਖਾਲਸਾ’ ਜੀਤ ਰਿਕਾਰਡਸ ਅਤੇ ਮਨੌਜ ਸਿੰਘ ਹੈਪੀ ਯੂ ਐਸ ਏ ਵਲੋਂ ਹਾਲ ਹੀ ਵਿਚ ਧੂਮਧਾਮ ਨਾਲ ਰਿਲੀਜ਼ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦਿਆਂ ਗੀਤਕਾਰ ਮਾਣੀ ਫਗਵਾੜਾ ਨੇ ਦੱਸਿਆ ਕਿ ਇਸ ਟਰੈਕ ਨੂੰ ਗਾਇਕਾ ਚੰਨ ਕੌਰ ਨੇ ਆਪਣੀ ਖੂਬਸੂਰਤ ਅਵਾਜ਼ ਨਾਲ ਬਾਖੂਬੀ ਨਿਭਾਇਆ ਹੈ। ਜੋ ਕਿ ਧਰਮ ਅਤੇ ਵਿਰਸੇ ਦੀ ਇਕ ਝਲਕ ਵਜੋਂ ਪੇਸ਼ ਕੀਤਾ ਸਿੰਗਲ ਟਰੈਕ ਹੈ। ਇਸ ਟਰੈਕ ਦਾ ਮਿਊਜਿਕ ‘ਅਮਰ ਦਾ ਮਿਊਜਿਕ ਮਿਰਰ’ ਵਲੋਂ ਤਿਆਰ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇਸ ਟਰੈਕ ਤੋਂ ਪਹਿਲਾਂ ਚੰਨ ਕੌਰ ਅਨੇਕਾਂ ਪੰਜਾਬੀ, ਧਾਰਮਿਕ, ਸਮਾਜਿਕ ਗੀਤਾਂ ਨਾਲ ਆਪਣੀ ਹਾਜ਼ਰੀ ਸੰਗੀਤਕ ਦੁਨੀਆਂ ਵਿਚ ਲਵਾ ਚੁੱਕੀ ਹੈ। ਕਾਮਨਾ ਕਰਦੇ ਹਾਂ ਕਿ ਗਾਇਕਾ ਚੰਨ ਕੌਰ ਗਾਇਕੀ ਖੇਤਰ ਵਿਚ ਹੋਰ ਵੀ ਨਵੇਂ ਮੀਲ ਪੱਥਰ ਸਥਾਪਿਤ ਕਰਕੇ ਲੋਕ ਦਿਲਾਂ ਦੀ ਤਰਜਮਾਨੀ ਕਰੇ।

Previous articleਦਲਵਿੰਦਰ ਦਿਆਲਪੁਰੀ ਦਾ ਸਿੰਗਲ ਟਰੈਕ ‘ਬਾਬਾ ਸਾਹਿਬ ਜੀ’ ਰਿਲੀਜ਼
Next articleIS claims responsibility for attack in Pakistan’s Quetta