ਲੋਕਲ ਕਾਂਗਰਸੀ ਆਗੂਆਂ ਦੇ ਖੜਕਾਉਣਗੇ ਕੁੰਡੇ
ਓਪੀ ਸੋਨੀ ਤੋਂ ਲੈ ਕੇ ਵਿਜੇਇੰਦਰ ਸਿੰਗਲਾ ਤੱਕ ਵਾਅਦੇ ਨਹੀਂ ਹੋਏ ਵਫਾ – ਰਮੇਸ਼ ਲਾਧੂਕਾ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਸਿੱਖਿਆ ਵਿਭਾਗ ਦੀ ਦੋਗਲੀ ਨੀਤੀ ਤੋਂ ਪ੍ਰੇਸ਼ਾਨ ਹੋਏ ਸਰਵ ਸਿੱਖਿਆ ਅਭਿਆਨ ਦੇ ਕਰਮਚਾਰੀਆਂ ਨੇ ਆਪਣੇ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਹੁਣ ਅਮਰਿੰਦਰ ਸਿੰਘ ਦੇ ਪ੍ਰਮੁੱਖ ਪ੍ਰੋਗਰਾਮ “ਆਸਕ ਕੈਪਟਨ” ਦੀ ਤਰਜ਼ ਤੇ ਆਸ਼ਕ ਵਿਜੇਇੰਦਰ ਸਿੰਗਲਾ ਚਲਾਉਣ ਦਾ ਐਲਾਨ ਕੀਤਾ ਹੈ ਜਿਸ ਰਾਹੀਂ ਸਰਵ ਸਿੱਖਿਆ ਅਭਿਆਨ ਦੇ ਕਰਮਚਾਰੀ ਜਿੱਥੇ ਵਿਜੇਇੰਦਰ ਸਿੰਗਲਾ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛਣਗੇ ਉੱਥੇ ਆਪਣੇ ਸ਼ਹਿਰਾਂ ਦੀ ਕਾਂਗਰਸੀ ਲੀਡਰਸ਼ਿਪ ਨੂੰ ਮਿਲ ਕੇ ਵਿਜੇਂਦਰ ਸਿੰਗਲਾ ਤੋਂ ਸਵਾਲ ਪੁੱਛਣ ਦੀ ਅਪੀਲ ਕਰਨਗੇ ।
ਲੋਕਲ ਲੀਡਰਾਂ ਰਾਹੀਂ ਸਿੱਖਿਆ ਮੰਤਰੀ ਨੂੰ ਸਵਾਲ ਕੀਤਾ ਜਾਵੇਗਾ ਕਿ ਜੇਕਰ ਸਾਲ 2018 ਵਿੱਚ 8882 ਅਧਿਆਪਕ ਪੱਕੇ ਕਰ ਦਿੱਤੇ ਗਏ ਹਨ ਤਾਂ ਦੋ ਸਾਲ ਬਾਅਦ ਵੀ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਕਿਉਂ ਨਹੀਂ ਕੀਤਾ ਗਿਆ ? ਮੁਲਾਜ਼ਮਾਂ ਵੱਲੋਂ ਕਾਂਗਰਸੀ ਆਗੂਆਂ ਨੂੰ ਮਿਲਣ ਦੀ ਇਹ ਮੁਹਿੰਮ 24 ਅਗਸਤ 31 ਅਗਸਤ ਤੱਕ ਚਲਾਈ ਜਾਵੇਗੀ ਦਫ਼ਤਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਵੋਟਾਂ ਦੌਰਾਨ ਲੋਕ ਲੀਡਰਾਂ ਨੇ ਹੀ ਵੋਟਾਂ ਮੰਗਣ ਘਰਾਂ ਵਿੱਚ ਆ ਕੇ ਸਾਡੇ ਪਰਿਵਾਰਾਂ ਨਾਲ ਗੱਲਬਾਤ ਕਰਨੀ ਹੈ ਇਸ ਲਈ ਅਸੀਂ ਆਪਣੀ ਮੰਗ ਨੂੰ ਇਨ੍ਹਾਂ ਅੱਗੇ ਰੱਖਿਆ ਹੈ ਕੇ ਸਿੱਖਿਆ ਮੰਤਰੀ ਤੋਂ ਇਹ ਮੰਗ ਪੂਰੀ ਕਰਵਾਈ ਜਾਵੇ
ਜ਼ਿਕਰਯੋਗ ਹੈ ਕਿ ਸਾਲ 2018 ਦੌਰਾਨ ਜਦੋਂ 8886 ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਸੀ ਤਾਂ ਉਸ ਸਮੇਂ ਦੇ ਸਿੱਖਿਆ ਮੰਤਰੀ ਓਪੀ ਸੋਨੀ ਵੱਲੋਂ ਵਾਰ ਵਾਰ ਭਰੋਸਾ ਦਿਵਾਇਆ ਗਿਆ ਸੀ ਕਿ ਜਲਦ ਹੀ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ ਪਰ ਉਸ ਉਪਰੰਤ ਵਿਜੇਇੰਦਰ ਸਿੰਗਲਾ ਨੂੰ ਵਿਭਾਗ ਦੇ ਦਿੱਤਾ ਗਿਆ ਵਿਰੇਂਦਰ ਸਿੰਗਰਾਂ ਵੱਲੋਂ ਵਿਭਾਗ ਸੰਭਾਲਣ ਤੋਂ ਬਾਅਦ ਵੀ ਮੁਲਾਜ਼ਮਾਂ ਨੂੰ ਕਈ ਵਾਰ ਭਰੋਸੇ ਦਿੱਤੇ ਗਏ ਪਰ ਦੋ ਸਾਲ ਬੀਤਣ ਤੇ ਵੀ ਉਹ ਵਾਅਦੇ ਵਫ਼ਾ ਨਾ ਹੋਏ ਮਿਡ ਡੇ ਮੀਲ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਰਮੇਸ਼ ਕੁਮਾਰ ਲਾਧੂਕਾ ਗਣੇਸ਼ ਕੁਮਾਰ ਬਨਵਾਰੀ ਲਾਲ ਆਦਿ ਨੇ ਕਿਹਾ ਕਿ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਕਰਨ ਉਪਰੰਤ ਪੰਜਾਬ ਸਰਕਾਰ ਨੂੰ ਤਕਰੀਬਨ 100 ਕਰੋੜ ਰੁਪਏ ਦੀ ਬੱਚਤ ਹੋਵੇਗੀ
ਜਿਸ ਦੀ ਪ੍ਰਵਾਨਗੀ ਵਿੱਤ ਵਿਭਾਗ ਵੱਲੋਂ ਦਸੰਬਰ 2019 ਵਿੱਚ ਦੇ ਦਿੱਤੀ ਗਈ ਹੈ ਪ੍ਰੰਤੂ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਅਜੇ ਵੀ ਟਾਈਮ ਪਾਸ ਕਰ ਰਹੀ ਹੈ ਆਗੂਆਂ ਨੇ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਹੈ ਕੈਬਨਿਟ ਸਬ ਕਮੇਟੀਆਂ ਬਣਾ ਕੇ ਟਾਇਮ ਪਾਸ ਕੀਤਾ ਜਾ ਰਿਹਾ ਹੈ ਸਾਢੇ ਤਿੰਨ ਸਾਲ ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਹੁਣ ਤੱਕ ਪੰਜ ਵਾਰ ਕੈਬਨਿਟ ਸਬ ਕਮੇਟੀਆਂ ਵਿੱਚ ਫੇਰਬਦਲ ਹੋ ਚੁੱਕੇ ਹਨ ਪਰ ਅੱਜ ਤੱਕ ਨਤੀਜਾ ਕੋਈ ਵੀ ਨਹੀਂ ਨਿਕਲਿਆ ਹੈ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਕੈਬਨਿਟ ਸਬ ਕਮੇਟੀਆਂ ਦੀ ਸਿਰਫ ਮੀਟਿੰਗਾਂ ਕਰਕੇ ਨਾ ਸਾਰੇ ਸਗੋਂ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕੱਚੇ ਮੁਲਾਜ਼ਮਾਂ ਤੁਰੰਤ ਵਿਭਾਗ ਅਧੀਨ ਲਿਆ ਕੇ ਪੱਕਾ ਕਰੇ ਕਿਉਂਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਤੇ ਕੋਈ ਵਾਧੂ ਵਿੱਤੀ ਬੋਝ ਨਹੀਂ ਪੈਣਾ ਬਲਕਿ ਉਲਟਾ ਬੱਚਤ ਹੋਵੇਗੀ