ਥੀਮ ਤੋਂ ਹਾਰਿਆ ਫੈਡਰਰ, ਏਟੀਪੀ ਤੋਂ ਛੇਤੀ ਬਾਹਰ ਹੋਣ ਦਾ ਖ਼ਤਰਾ

ਦੁਨੀਆਂ ਦੇ ਪੰਜਵੇਂ ਨੰਬਰ ਦੇ ਆਸਟਰੇਲਿਆਈ ਟੈਨਿਸ ਖਿਡਾਰੀ ਡੌਮੀਨਿਕ ਥੀਮ ਨੇ ਰੋਜਰ ਫੈਡਰਰ ਨੂੰ ਹਰਾ ਕੇ ਉਸ ਦਾ ਏਟੀਪੀ ਫਾਈਨਲਜ਼ ਦੇ ਆਖ਼ਰੀ ਚਾਰ ਵਿੱਚ ਪਹੁੰਚਣ ਦਾ ਰਸਤਾ ਮੁਸ਼ਕਲ ਬਣਾ ਦਿੱਤਾ ਹੈ, ਜਦਕਿ ਨੋਵਾਕ ਜੋਕੋਵਿਚ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਟੂਰਨਾਮੈਂਟ ਦੇ ਪਹਿਲੇ ਦਿਨ ਛੇ ਵਾਰ ਦੇ ਚੈਂਪੀਅਨ ਫੈਡਰਰ ਨੂੰ ਥੀਮ ਨੇ 7-5, 7-5 ਨਾਲ ਹਰਾਇਆ। ਇਸ ਤੋਂ ਪਹਿਲਾਂ ਬਜੌਰਨ ਬੋਰਗ ਗਰੁੱਪ ਵਿੱਚ ਜੋਕੋਵਿਚ ਨੇ ਮਾਤਿਓ ਬਰੈਤਨੀ ਨੂੰ ਆਸਾਨੀ ਨਾਲ 6-2, 6-1 ਨਾਲ ਸ਼ਿਕਸਤ ਦਿੱਤੀ। 20 ਵਾਰ ਗਰੈਂਡ ਸਲੈਮ ਜੇਤੂ ਫੈਡਰਰ ਦੀ ਟੱਕਰ ਹੁਣ ਜੋਕੋਵਿਚ ਨਾਲ ਹੋਣੀ ਹੈ। ਇਹ ਦੋਵੇਂ ਸਟਾਰ ਖਿਡਾਰੀ ਇਸੇ ਸਾਲ ਵਿੰਬਲਡਨ ਫਾਈਨਲ ਵਿੱਚ ਭਿੜ ਚੁੱਕੇ ਹਨ। ਹਰੇਕ ਗਰੁੱਪ ਵਿੱਚੋਂ ਦੋ ਖਿਡਾਰੀ ਅੱਗੇ ਵਧਣਗੇ। ਖ਼ਿਤਾਬ ਲਈ ਇੱਕ ਹੋਰ ਮਜ਼ਬੂਤ ​​ਦਾਅਵੇਦਾਰ ਰਾਫੇਲ ਨਡਾਲ ਨੂੰ ਆਂਦਰੇ ਅਗਾਸੀ ਗਰੁੱਪ ਵਿੱਚ ਰੱਖਿਆ ਗਿਆ ਹੈ। ਉਸ ਦਾ ਪਹਿਲਾ ਮੁਕਾਬਲਾ ਮੌਜੂਦਾ ਚੈਂਪੀਅਨ ਅਲੈਗਜ਼ੈਂਡਰ ਜੈਵੇਰੇਵ ਨਾਲ ਹੋਵੇਗਾ।

Previous articleਮਨੀਮਾਜਰਾ ਦਾ ਰੇਲਵੇ ਅੰਡਰਬ੍ਰਿੱਜ ਲੋਕਾਂ ਲਈ ਖੋਲ੍ਹਿਆ
Next articleਮਹਿਲਾ ਟੀ-20: ਭਾਰਤ ਦੀ ਵਿੰਡੀਜ਼ ’ਤੇ ਵੱਡੀ ਜਿੱਤ