ਥਾਣੇਦਾਰ ’ਤੇ ਗੱਡੀ ਚੜ੍ਹਾਉਣ ਵਾਲਾ ਨੌਜਵਾਨ ਤੇ ਉਸ ਦਾ ਪਿਤਾ ਗ੍ਰਿਫ਼ਤਾਰ

ਜਲੰਧਰ (ਸਮਾਜਵੀਕਲੀ) – ਕਮਿਸ਼ਨਰੇਟ ਪੁਲੀਸ ਨੇ ਅੱਜ ਸਵੇਰੇ ਨੌਜਵਾਨ ਅਤੇ ਉਸ ਦੇ ਪਿਤਾ ਨੂੰ ਕਰਫ਼ਿਊ ਦੌਰਾਨ ਸਹਾਇਕ ਸਬ ਇੰਸਪੈਕਟਰ ‘ਤੇ ਕਾਰ ਚੜ੍ਹਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਨਮੋਲ ਮਹਿਮੀ ਵਜੋਂ ਹੋਈ ਹੈ, ਜੋ ਅਰਟੀਗਾ ਕਾਰ ਪੀਬੀ08-ਸੀ.ਐਸ-6467 ਚਲਾ ਰਿਹਾ ਸੀ।

ਜਦੋਂ ਉਸ ਨੂੰ ਮਿਲਕ ਬਾਰ ਚੌਕ ਨੇੜੇ ਪੁਲੀਸ ਵਲੋਂ ਰੋਕਿਆ ਗਿਆ ਤਾਂ ਉਸ ਨੇ ਕਾਰ ਭਜਾ ਲਈ ਅਤੇ ਨਾਕਾ ਤੋੜਿਆ। ਤੇਜ਼ ਕਾਰ ਡਿਊਟੀ ‘ਤੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਮੁਲਖ ਰਾਜ ਦੇ ਉਪਰ ਚੜ੍ਹ ਗਈ ਸੀ।

ਸਹਾਇਕ ਸਬ ਇੰਸਪੈਕਟਰ ਵਲੋਂ ਕਾਰ ਦੇ ਬੋਨਟ ‘ਤੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਗਏ ਅਤੇ ਉਸ ਨੂੰ ਸੜਕ ‘ਤੇ ਘਸੀੜੀਆ ਗਿਆ। ਮੁਲਜ਼ਮ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਪੁਲੀਸ ਅਤੇ ਆਮ ਲੋਕਾਂ ਵਲੋਂ ਪਿੱਛਾ ਕਰਕੇ ਕਾਬੂ ਕੀਤਾ ਗਿਆ। ਮੁਲਜ਼ਮ 20 ਸਾਲ ਦਾ ਹੈ ਅਤੇ ਉਸ ਕਾਲਜ ਦਾ ਵਿਦਿਆਰਥੀ ਹੈ ਤੇ ਉਸ ਦਾ ਪਿਤਾ ਬਿਜਲੀ ਦੇ ਸਾਮਾਨ ਵਾਲੀ ਦੁਕਾਨ ਦਾ ਮਾਲਕ ਹੈ।

ਥਾਣਾ ਡਵੀਜ਼ਨ ਨੰਬਰ 6 ਵਿੱਚ ਅਨਮੋਲ ਮਹਿਮੀ (ਡਰਾਈਵਰ) ਅਤੇ ਉਸ ਦੇ ਪਿਤਾ ਪਰਮਿੰਦਰ ਕੁਮਾਰ (ਮਾਲਕ) ਦੋਵੇਂ ਵਾਸੀ ਨਕੋਦਰ ਰੋਡ ਜਲੰਧਰ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Previous articleਕੇਂਦਰ ਵੱਲੋਂ ਦੂਜੇ ਆਰਥਿਕ ਪੈਕੇਜ ਦੀ ਤਿਆਰੀ
Next articleਹੁਸ਼ਿਆਰਪੁਰ ਵਿੱਚ ‘ਕਰੋਨਾ ਬੰਬ ਫਟਿਆ’ 34 ਨਵੇਂ ਮਰੀਜ਼