ਮਹਿਤਪੁਰ – (ਨੀਰਜ ਵਰਮਾ) ਸ਼੍ਰੀ ਨਵਜੋਤ ਸਿੰਘ ਮਾਹਲ ਪੀ ਪੀ ਐਸ ਸੀਨੀਅਰ ਪੁਲਿਸ ਕਪਤਾਨ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਰਾਜਵੀਰ ਸਿੰਘ ਪੁਲਿਸ ਕਪਤਾਨ ਇਨਵੇਸਟੀਗੇਸਨ ਜਲੰਧਰ ਦਿਹਾਤੀ ਅਤੇ ਸ਼੍ਰੀ ਲਖਵੀਰ ਸਿੰਘ ਪੀ ਪੀ ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜੀ ਦੇ ਅਗਵਾਈ ਹੇਠ ਇੰਸਪੈਕਟਰ ਲਖਵੀਰ ਸਿੰਘ ਥਾਣਾ ਮਹਿਤਪੁਰ ਜੀ ਦੀਆ ਹਦਾਇਤਾਂ ਅਨੁਸਾਰ ਏ ਐਸ ਆਈਂ ਸੁਰਜੀਤ ਸਿੰਘ ਸਮੇਤ ਏ ਐਸ ਆਈ ਹਰਨੇਕ ਸਿੰਘ ਥਾਣਾ ਮਹਿਤਪੁਰ ਦੀ ਪੁਲਿਸ ਟੀਮ ਨੇ ਗਸ਼ਤ ਦੌਰਾਨ 145 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਔਰਤ ਤੇ ਇਕ ਵਿਅਕਤੀ ਕਾਬੂ ਕੀਤਾ ਐਸ ਆਈ ਪਰਮਜੀਤ ਸਿੰਘ ਏ ਐਸ ਆਈ ਤੀਰਥ ਰਾਮ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਦੋਰਾਨੇ ਨਾਕਾਬੰਦੀ 416 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਸਫਲਤਾ ਪ੍ਰਾਪਤ ਕੀਤੀ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਲਖਵੀਰ ਸਿੰਘ ਪੀ ਪੀ ਐਸ ਉਪ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਨੇ ਦੱਸਿਆ ਕਿ ਇੰਸਪੈਕਟਰ ਲਖਵੀਰ ਸਿੰਘ ਮੁੱਖ ਅਫ਼ਸਰ ਥਾਣਾ ਮਹਿਤਪੁਰ ।ਐਸ ਆਈ ਸੁਰਜੀਤ ਸਿੰਘ ਸਮੇਤ ਏ ਐਸ ਆਈ ਹਰਨੇਕ ਸਿੰਘ ਥਾਣਾ ਮਹਿਤਪੁਰ ਦੀ ਪੁਲਿਸ ਨੇ ਦੋਰਾਨੇ ਗਸ਼ਤ ਆਦਰਾਮਾਨ ਮੋੜ ਸੰਗੋਵਾਲ ਤੋਂ ਦੋਸ਼ੀ ਸੁਰਜੀਤ ਸਿੰਘ ਪੁੱਤਰ ਅਰਜੁਨ ਸਿੰਘ ਵਾਸੀ ਅੱਕੂਵਾਲ ਥਾਣਾ ਸਿੱਧਵਾਬੇਟ ਤੇ ਰਾਜਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਅੱਕੂਵਾਲ ਥਾਣਾ ਸਿੱਧਵਾਬੇਟ ਨੂੰ 145 ਗੋਲੀਆਂ ਸਮੇਤ ਕਾਬੂ ਕਰਕੇ ਮੁਕਦਮਾ ਨੰਬਰ 103 ਮਿਤੀ 26.06.2019 ਅ/ ਧ 22-61-85 NDPS ਐਕਟ ਦਰਜ ਰਜਿਸਟਰ ਕੀਤਾ ਤੇ ਐਸ ਆਈ ਪਰਮਜੀਤ ਸਿੰਘ ਸਮੇਂ ਏ ਐਸ ਆਈ ਤੀਰਥ ਰਾਮ ਥਾਣਾ ਮਹਿਤਪੁਰ ਦੀ ਪੁਲਿਸ ਨੇ ਦੋਰਾਨੇ ਨਾਕਾਬੰਦੀ ਸੂਆ ਪੁਲੀ ਮਹਿਤਪੁਰ ਰੋਡ ਇਸਮਾਈਲਪੁਰ ਤੋਂ ਰਾਜ ਕੁਮਾਰ ਉਰਫ ਰਾਜੂ ਪੁੱਤਰ ਮਹਿੰਗਾ ਸਿੰਘ ਵਾਸੀ ਕਸਬਾ ਮੁਹੱਲਾ ਮਹਿਤਪੁਰ ਪਾਸੋ 416 ਨਸ਼ੀਲੀਆਂ ਗੋਲੀਆਂ ਬਰਾਮਤ ਕਰਕੇ ਮੁਕਦਮਾ ਨੰਬਰ 105 ਮਿਤੀ 28.06.2019 ਅ/ ਧ 22-61-85 NDPS ਐਕਟ ਥਾਣਾ ਮਹਿਤਪੁਰ ਦਰਜ ਰਜਿਸਟਰ ਕਰਕੇ ਜਾਬਜਾ ਗ੍ਰਿਫਤਾਰ ਕੀਤਾ ਗਿਆ।