ਤੰਬਾਕੂਨੋਸ਼ੀ ਦੀ ਆਦਤ, ਮੌਤ ਨੂੰ ਦਾਵਤ

ਚਾਨਣ ਦੀਪ ਸਿੰਘ ਔਲਖ

ਸਮਾਜ ਵੀਕਲੀ

ਹਰ ਸਾਲ 31 ਮਈ ਨੂੰ ਦੁਨੀਆਂ ਭਰ ਵਿੱਚ ਕੌਮਾਂਤਰੀ ਤੰਬਾਕੂਮੁਕਤ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਅਤੇ ਇਸ ਤੋਂ ਹੋਣ ਵਾਲੀਆਂ ਬੀਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਇਕ ਖੋਜ ਮੁਤਾਬਿਕ ਤੰਬਾਕੂ ਦਾ ਸੇਵਨ ਬਹੁਤ ਸਾਰੇ ਨੌਜਵਾਨ ਪਹਿਲਾ ਕਈ ਵਾਰ ਸ਼ੋਕ ਨਾਲ ਅਣਜਾਣਪੁਣੇ ਵਿੱਚ ਕਰਦੇ ਹਨ ਫਿਰ ਇਸ ਦੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ । ਇਹ ਵੀ ਦੇਖਣ ਵਿੱਚ ਆਇਆ ਹੈ ਕਿ ਉਨ੍ਹਾਂ ਦੀ ਬਜਰੁਗ ਪੀੜੀ ਵਿੱੱਚ ਲਗਾਤਾਰ ਇਸਦਾ ਸੇਵਨ ਕੀਤਾ ਜਾ ਰਿਹਾ ਅਤੇ ਉਹ ਅੱਗੇ ਦੀ ਅੱਗੇ ਪੀੜੀ ਦਰ ਪੀੜੀ ਚੱਲੀ ਜਾਂਦਾ ਹੈ ਜਿਸਤੇ ਰੋਕ ਲੱਗਣਾ ਲਾਜਮੀ ਹੁੰਦਾ ਹੈ ਜਾਂ ਫਿਰ ਉਹ ਕਿਸੇ ਮਾਨਸਿਕ ਰੋਗ ਨਾਲ ਗ੍ਰਹਿਸਤ ਹੋ ਚੁੱਕੇ ਹਨ ਜਿਸ ਤੋਂ ਇਹ ਤੰਬਾਕੂ ਸੇਵਨ ਕਰਨ ਦੀ ਆਦਤ ਉਨ੍ਹਾ ਨੂੰ ਇਕ ਦਿਨ ਸਮੇਂ ਤੋਂ ਪਹਿਲਾ ਹੀ ਮੌਤ ਦੇ ਮੂੰਹ ਵਿੱਚ ਲੈ ਜਾਵੇਗੀ ।

ਸਿਹਤ ਪੱਖੋਂ ਕੋਈ ਵੀ ਨਸ਼ਾ ਲਾਭਦਾਇਕ ਨਹੀਂ ਹੈ। ਇਹ ਸਮਾਜਿਕ, ਪਰਿਵਾਰਕ ਤੇ ਸਰੀਰਕ ਪੱਖੋਂ ਹਾਨੀਕਾਰਕ ਤਾਂ ਹੈ ਹੀ, ਨਾਲ ਹੀ ਮੈਡੀਕਲ ਦੇ ਮੁਤਾਬਕ ਹਜ਼ਾਰਾਂ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਵੀ ਜਨਮ ਦਿੰਦਾ ਹੈ ਅਤੇ ਲੱਖਾਂ ਜਾਨਾਂ ਦੇ ਜਾਣ ਦਾ ਕਾਰਣ ਬਣਦਾ ਹੈ। ਹੋਰ ਤਾਂ ਹੋਰ, ਇਨਸਾਨ ਇਨ੍ਹਾਂ ਅਵੇਸਲਾ ਅਤੇ ਅਣਗਹਿਲੀ ਦਾ ਭਰਿਆ ਹੋਇਆ ਹੈ ਕਿ ਆਪਣੀ ਜੇਬ ਵਿੱਚੋਂ ਪੈਸੇ ਗਵਾ ਕੇ, ਇਨ੍ਹਾਂ ਬੀਮਾਰੀਆਂ ਅਤੇ ਮੌਤ ਨੂੰ ਦਾਵਤ ਦਿੰਦਾ ਹੈ।

ਤੰਬਾਕੂਨੋਸ਼ੀ ਦੇ ਕਾਰਨ ਕਈ ਨਾਮੁਰਾਦ ਅਤੇ ਲਾਇਲਾਜ ਬੀਮਾਰੀਆਂ ਲੱਗ ਜਾਂਦੀਆਂ ਹਨ ਜਿਹਨਾਂ ਵਿੱਚ ਕੈਂਸਰ, ਦਮਾ, ਚਮੜੀ ਦੇ ਰੋਗ, ਦਿਲ ਦੀਆਂ ਬੀਮਾਰੀਆਂ, ਬੋਲਾਪਣ, ਫੇਫੜਿਆਂ ਦੇ ਰੋਗ ਆਦਿ ਅਨੇਕਾਂ ਬੀਮਾਰੀਆਂ ਸ਼ਾਮਲ ਹਨ। ਕੈਂਸਰ ਨਾਲ ਮਰਨ ਵਾਲੇ 100 ਲੋਕਾਂ ਵਿਚੋਂ 40 ਲੋਕ ਤੰਬਾਕੂ ਦੀ ਆਦਤ ਕਾਰਨ ਮਰਦੇ ਹਨ। ਤੰਬਾਕੂ ਦਾ ਸੇਵਨ ਭਾਵੇਂ ਕਿਸੇ ਵੀ ਰੂਪ ਵਿਚ ਜਾਂ ਕਿਸੇ ਵੀ ਮਾਤਰਾ ਵਿਚ ਕੀਤਾ ਜਾਵੇ ਸੁਰੱਖਿਅਤ ਨਹੀਂ ਹੈ। ਆਓ ਅੱਜ ਤੰਬਾਕੂ ਮੁਕਤ ਦਿਵਸ ਤੇ ਪ੍ਰਣ ਕਰ ਕੇ ਆਪਣੀ ਅਤੇ ਸਮਾਜ ਦੀ ਤੰਦਰੁਸਤੀ ਲਈ ਖੁਦ ਤੰਬਾਕੂ ਦੇ ਸੇਵਨ ਨੂੰ ਹਮੇਸ਼ਾ ਲਈ ਤਿਆਗ ਦੇਈਏ ਅਤੇ ਦੂਸਰਿਆਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨ ਦਾ ਯਤਨ ਕਰੀਏ।

ਚਾਨਣ ਦੀਪ ਸਿੰਘ ਔਲਖ
ਮਾਨਸਾ, ਸੰਪਰਕ 9876888177

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੰਮੇ ਅਤੇ ਕਾਣੇ ਦੋ ਪਿੰਡਾਂ ਦੇ ਕ੍ਰਿਕਟ ਖਿਡਾਰੀ ਇੱਕ ਗਰਾਉਂਡ ਵਿਚ ਹੀ ਕਰਦੇ ਨੇ ਪ੍ਰੈਕਟਿਸ – ਸਰਪੰਚ
Next articleਜ਼ਿਲ੍ਹਾ ਵਿਕਾਸ ਮੈਨੇਜਰ ਦੀ ਪਦ ਉਨਤੀ ਤੇ ਸਮਾਗਮ ਆਯੋਜਿਤ