ਜ਼ਿਲ੍ਹਾ ਵਿਕਾਸ ਮੈਨੇਜਰ ਦੀ ਪਦ ਉਨਤੀ ਤੇ ਸਮਾਗਮ ਆਯੋਜਿਤ

ਫੋਟੋ ਕੈਪਸਨ: ਜ਼ਿਲ੍ਹਾ ਵਿਕਾਸ ਮੈਨੇਜਰ "ਨਬਾਰਡ " ਰਾਕੇਸ਼ ਵਰਮਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ, ਸਲਾਹਕਾਰ ਮੱਖਣ ਲਾਲ ਅਟਵਾਲ ਅਤੇ ਹੋਰ।

ਕਪੂਰਥਲਾ ਜ਼ਿਲ੍ਹਾ ਤੋਂ ਢੇਰ ਸਾਰਾ ਪਿਆਰ ਮਿਲਿਆ- ਰਾਕੇਸ਼ ਵਰਮਾ

ਕਪੂਰਥਲਾ, ਸਮਾਜ ਵੀਕਲੀ (ਕੌੜਾ)- ਜ਼ਿਲ੍ਹਾ ਵਿਕਾਸ ਮੈਨੇਜਰ “ਨਬਾਰਡ ” ਰਾਕੇਸ਼ ਵਰਮਾ ਦੀ ਪਦ ਉਨਤੀ ਤੇ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਤੇ ਸੰਸਥਾ ਦੇ ਮੁੱਖ ਸਲਾਹਕਾਰ ਮੱਖਣ ਲਾਲ ਅਟਵਾਲ, ਪ੍ਰੋਜੈਕਟ ਮੈਨੇਜਰ ਹਰਪਾਲ ਸਿੰਘ, ਸਰਗਰਮ ਕਾਰਜ ਕਰਤਾ ਸਰਬਜੀਤ ਸਿੰਘ ਅਤੇ ਅਰੁਨ ਅਟਵਾਲ ਹਾਜ਼ਰ ਹੋਏ। ਸਮੂਹ ਆਗੂਆਂ ਵੱਲੋ ਜ਼ਿਲ੍ਹਾ ਵਿਕਾਸ ਮੈਨੇਜਰ “ਨਬਾਰਡ ” ਰਾਕੇਸ਼ ਵਰਮਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।

ਇਸ ਮੌਕੇ ਤੇ ਬੋਲਦਿਆਂ ਰਾਕੇਸ਼ ਕੁਮਾਰ ਵਰਮਾ ਨੇ ਕਿਹਾ ਕਿ ਕਪੂਰਥਲਾ ਜ਼ਿਲ੍ਹਾ ਤੋਂ ਢੇਰ ਸਾਰਾ ਪਿਆਰ ਮਿਲਿਆ ਅਤੇ ਬਹੁਤ ਕੁਝ ਸਿੱਖਣ ਲਈ ਮਿਲਿਆ। ਸਲਾਹਕਾਰ ਮੱਖਣ ਲਾਲ ਅਟਵਾਲ ਨੇ ਸਥਾਨਿਕ ਚੋਣਵੇਂ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹਾ ਵਿਕਾਸ ਮੈਨੇਜਰ “ਨਬਾਰਡ ” ਰਾਕੇਸ਼ ਵਰਮਾ ਦੀ ਤਰੱਕੀ ਅਸਿਸਟੈਂਟ ਜਨਰਲ ਮੈਨੇਜਰ ਵਜੋਂ ਹੋਈ ਹੈ ਜ਼ੋ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨਾਂ ਹੋਰ ਆਖਿਆ ਕੇ ਅਤੇ ਉਹ ਜੈਪੁਰ ਰਾਜਸਥਾਨ ਜਾ ਰਹੇ ਜਿੱਥੇ ਉਹ ਅਸਿਸਟੈਂਟ ਜਨਰਲ ਮੈਨੇਜਰ ਵਜੋਂ ਸੇਵਾਵਾਂ ਪ੍ਰਦਾਨ ਕਰਨਗੇ। ਉਨਾਂ ਦੀ ਜਗ੍ਹਾ ਰਸ਼ੀਦ ਲੇਖੀ ਜ਼ਿਲ੍ਹਾ ਵਿਕਾਸ ਮੈਨੇਜਰ “ਨਬਾਰਡ ” ਕਪੂਰਥਲਾ ਵਜੋਂ ਚਾਰਜ ਸੰਭਾਲਣਗੇ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੰਬਾਕੂਨੋਸ਼ੀ ਦੀ ਆਦਤ, ਮੌਤ ਨੂੰ ਦਾਵਤ
Next articleਕਿਸਾਨ ਸੰਘਰਸ਼ ਨੂੰ ਮਜਬੂਤ ਕਰਨ ਲਈ ਲ਼ੋਕ ਮੁੜ ਦਿੱਲੀ ਵੱਲ ਨੂੰ ਲੱਕ ਬੰਨ੍ਹ ਕੇ ਚਾਲੇ ਪਾਉਣ -ਜਗਦੀਪ ਵੰਝ