ਤ੍ਰਿਣਮੂਲ ਦੇ ਵਿਧਾਇਕ ਤਮੋਨਸ਼ ਘੋਸ਼ ਦੀ ਕਰੋਨਾ ਕਾਰਨ ਮੌਤ

ਕੋਲਕਾਤਾ (ਸਮਾਜਵੀਕਲੀ): ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਵਿਧਾਇਕ ਤਮੋਨਸ਼ ਘੋਸ਼ ਦੀ ਅੱਜ ਕੋਵਿਡ-19 ਕਾਰਨ ਹਸਪਤਾਲ ਵਿੱਚ ਮੌਤ ਹੋ ਗਈ। ਪਾਰਟੀ ਸੂਤਰਾਂ ਅਨੁਸਾਰ ਊਨ੍ਹਾਂ ਦਾ ਮਈ ਵਿੱਚ ਕਰੋਨਾਵਾਇਰਸ ਟੈਸਟ ਪਾਜ਼ੇਟਿਵ ਆਇਆ ਸੀ। ਊਹ 60 ਵਰ੍ਹਿਆਂ ਦੇ ਸਨ।

ਦੱਖਣੀ 24 ਪਰਗਣਾ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਫਾਲਤਾ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਘੋਸ਼ ਨੂੰ ਕਰੋਨਾ ਟੈਸਟ ਪਾਜ਼ੇਟਿਵ ਆਊਣ ਮਗਰੋਂ ਹਸਪਤਾਲ ਭਰਤੀ ਕਰਾਇਆ ਗਿਆ ਸੀ। ਸੂਤਰਾਂ ਅਨੁਸਾਰ ਊਹ ਦਿਲ ਅਤੇ ਗੁਰਦਿਆਂ ਸਬੰਧੀ ਕਈ ਬਿਮਾਰੀਆਂ ਨਾਲ ਜੂਝ ਰਹੇ ਸਨ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਟਵੀਟ ਕਰਕੇ ਤਮੋਨਸ਼ ਘੋਸ਼ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਊਨ੍ਹਾਂ ਘੋਸ਼ ਦੀ ਪਤਨੀ ਝਰਨਾ, ਦੋ ਧੀਆਂ, ਮਿੱਤਰਾਂ ਅਤੇ ਸ਼ੁਭਚਿੰਤਕਾਂ ਨਾਲ ਹਮਦਰਦੀ ਪ੍ਰਗਟਾਈ। 

Previous articleਤੇਲੰਗਾਨਾ ਸਰਕਾਰ ਵਲੋਂ ਜੂਨ ਤੋਂ ਪੂਰੀ ਤਨਖਾਹ ਦੇਣ ਦੇ ਆਦੇਸ਼
Next articleWHO expert says Covid-19 ‘has not peaked’ in Americas