ਤੋਤਾ

(ਸਮਾਜ ਵੀਕਲੀ)

ਪਾਪਾ ਮੇਰਾ ਤੋਤਾ ਲਿਆਇਆ
ਮਿੱਠੀਆਂ ਗੱਲਾਂ ਕਰਦਾ।
ਜਦ ਪਾਪੇ ਦੇ ਕੋਲ ਕੋਈ ਆਵੇ,
ਵਿੱਚ ਹੁੰਗਾਰੇ ਭਰਦਾ।
ਹਰੀਆਂ ਮਿਰਚਾਂ, ਚੂਰੀ ਖਾਂਦਾ,
ਸਭ ਨਾਲ ਖੁਸ਼ ਰਹਿੰਦਾ।
ਬੱਚਿਆਂ ਵਾਂਗੂੰ ਉਹ ਬੋਲੀ ਜਾਵੇ,
ਚੁੱਪ ਜ਼ਰਾ ਨਾ ਬਹਿੰਦਾ।
ਹਰਾ ਰੰਗ ਗਲ ਵਿੱਚ ਗਾਨੀ,
ਲਾਲ ਚੁੰਝ ਬੜੀ ਫੱਬੇ।
ਦਰਖ਼ਤ ਨਾਲ ਲਮਕਾਇਆ ਪਿੰਜਰਾ,
ਬੜਾ ਪਿਆਰਾ ਲੱਗੇ।
ਗੰਗਾ ਰਾਮ ਨਾਂ ਰੱਖਿਆ ਉਸ ਦਾ,
ਸਾਰੇ ਕਹਿ ਬੁਲਾਉਂਦੇ।
ਕੁਝ ਨਾ ਕੁਝ ਉਹਨੂੰ ਖਾਣ ਨੂੰ ਦਿੰਦੇ,
ਜਦ ਵੀ ਬਾਹਰੋਂ ਆਉਂਦੇ।
ਘਰ ਸਾਡੇ ਦਾ ਮੈਂਬਰ ਲੱਗੇ,
ਪੂਰਾ ਹੱਕ ਜਿਤਾਵੇ।
ਪੱਤੋ, ਤੋਤਾ ਬੜਾ ਸਿਆਣਾ,
ਸਭ ਨਾਲ ਪਿਆਰ ਬਣਾਵੇ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

Previous article“ਖੇਡਾਂ ਵਤਨ ਪੰਜਾਬ ਦੀਆਂ” ਦੇ ਅੰਡਰ-14 (ਲੜਕੀਆਂ) ਕਬੱਡੀ ਨੈਸ਼ਨਲ ਸਟਾਈਲ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਜੱਸੋਵਾਲ-ਕੁਲਾਰ ਨੇ ਮਾਰੀ ਬਾਜੀ
Next articleਲਾਪਤਾ