ਤੇਲ ਕੀਮਤਾਂ ਵਿੱਚ 22ਵੇਂ ਦਿਨ ਵਾਧਾ

ਨਵੀਂ ਦਿੱਲੀ, (ਸਮਾਜਵੀਕਲੀ) :  ਇੱਕ ਦਿਨ ਦੇ ਅੰਤਰ ਮਗਰੋਂ ਸੋਮਵਾਰ ਨੂੰ ਤੇਲ ਕੀਮਤਾਂ ਵਿੱਚ ਮੁੜ ਵਾਧਾ ਕਰਦਿਆਂ ਪੈਟਰੋਲ 5 ਪੈਸੇ ਅਤੇ ਡੀਜ਼ਲ 13 ਪੈਸੇ ਪ੍ਰਤੀ ਲਿਟਰ ਮਹਿੰਗਾ ਕਰ ਦਿੱਤਾ ਗਿਆ। ਇਸ ਵਾਧੇ ਨਾਲ ਕੌਮੀ ਰਾਜਧਾਨੀ ਵਿੱਚ ਪੈਟਰੋਲ ਦੀ ਕੀਮਤ 80.43 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 80.53 ਰੁਪਏ ਪ੍ਰਤੀ ਲਿਟਰ ਹੋ ਗਈ।

ਪਿਛਲੇ 23 ਦਿਨਾਂ ਵਿੱਚ 22ਵੀਂ ਵਾਰ ਤੇਲ ਕੀਮਤਾਂ ’ਚ ਵਾਧਾ ਕੀਤਾ ਗਿਆ ਹੈ। ਕੇਵਲ ਬੀਤੇ ਐਤਵਾਰ (28 ਜੂਨ) ਨੂੰ ਛੱਡ ਕੇ ਪਿਛਲੀ 7 ਜੂਨ ਤੋਂ ਲਗਾਤਾਰ ਤੇਲ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਨ੍ਹਾਂ 23 ਦਿਨਾਂ ਦੌਰਾਨ ਕੌਮੀ ਰਾਜਧਾਨੀ ਵਿੱਚ ਪੈਟਰੋਲ 9.17 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 11.14 ਰੁਪਏ ਪ੍ਰਤੀ ਲਿਟਰ ਮਹਿੰਗਾ ਹੋਇਆ। ਦੇਸ਼ ਦੇ ਬਾਕੀ ਸ਼ਹਿਰਾਂ ਵਿੱਚ ਵੀ ਇਸੇ ਤਰ੍ਹਾਂ ਤੇਲ ਕੀਮਤਾਂ ਵਿੱਚ ਵਾਧਾ ਹੋਇਆ ਹੈ।

Previous articleਪਾਕਿਸਤਾਨ ਸਟਾਕ ਐਕਸਚੇਂਜ ਇਮਾਰਤ ’ਤੇ ਦਹਿਸ਼ਤੀ ਹਮਲਾ; 11 ਹਲਾਕ
Next articleਸ਼ਾਹ ਵੱਲੋਂ ਜੈਸ਼ੰਕਰ ਤੇ ਗੋਇਲ ਨਾਲ ਮੁਲਾਕਾਤ