“ਤੇਰੀ ਮੇਰੀ ਗੱਲ” ਗੀਤ ਦੀ ਸੂਟਿੰਗ ਕਰਨ ਪੁੱਜੇ ਦਲਵਿੰਦਰ ਦਿਆਲਪੁਰੀ ਇੰਗਲੈਂਡ

ਸ਼ਾਮ ਚੁਰਾਸੀ (ਸਮਾਜ ਵੀਕਲੀ) (ਕੁਲਦੀਪ ਚੁੰਬਰ )- ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਸਾਬ੍ਹ ਦੇ ਲਾਡਲੇ ਸ਼ਾਗਿਰਦ ਅਤੇ ਪੰਜਾਬ ਦੇ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ, ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਕਰਨ ਲਈ ਅੱਜਕਲ੍ਹ ਯੂ ਕੇ ਇੰਗਲੈਂਡ ਦੀ ਫੇਰੀ ਤੇ ਗਏ ਹੋਏ ਨੇ, ਜਿੱਥੇ ਓਹਨਾਂ ਵਲੋਂ ਪੀ ਟੀ ਸੀ ਅਤੇ ਹੋਰ ਸ਼ੋਸ਼ਲ ਮੀਡੀਏ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਓਹ ਆਪਣੇ ਨਵੇਂ ਗੀਤ ‘ਤੇਰੀ ਮੇਰੀ ਗੱਲ ‘ਦੀ ਵੀਡੀਓ ਲਈ ਏਥੇ ਯੂ ਕੇ ਵਿਚ ਆਏ ਹੋਏ ਨੇ l ਓਹਨਾਂ ਸਮੁੱਚੇ ਸੰਸਾਰ ਲਈ ਪਰਮ ਪਿਤਾ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਕਰੋਨਾ ਮਹਾਂਮਾਰੀ ਤੋਂ ਸਾਰੇ ਬੱਚ ਜਾਣ ਅਤੇ ਆਪਣੇ ਆਪਣੇ ਘਰਾਂ ਵਿਚ ਪਰਿਵਾਰਾਂ ਨਾਲ ਖੁਸ਼ ਖੁਸ਼ਹਾਲ ਰਹਿਣ l

ਇਸ ਮੌਕੇ ਓਹਨਾਂ ਗਾਇਕ ਵੀਰਾਂ ਨੂੰ ਵੀ ਕਿਹਾ ਕਿ ਓਹ ਆਪਣੇ ਪ੍ਰੋਫੈਸ਼ਨ ਦੇ ਨਾਲ ਨਾਲ ਕੋਈ ਹੋਰ ਰੋਜ਼ੀ ਰੋਟੀ ਦੇ ਵੀ ਬਦਲਵੇਂ ਪ੍ਰਬੰਧਾਂ ਲਈ ਵੀ ਯਤਨਸ਼ੀਲ ਹੋਣ l ਓਹਨਾਂ ਆਸ ਪ੍ਰਗਟ ਕੀਤੀ ਕਿ ਉਸਦੇ ਪਹਿਲੇ ਗੀਤਾਂ ਵਾਂਗੂ ਸਰੋਤਿਆਂ ਦਾ ਪਿਆਰ ਇਸ ‘ਤੇਰੀ ਮੇਰੀ ਗੱਲ’ ਗੀਤ ਨੂੰ ਵੀ ਮਿਲੇਗਾ l ਓਹ ਸਰੋਤਿਆਂ ਦਾ ਹਮੇਸ਼ਾ ਰਿਣੀ ਹੈ, ਜੋ ਓਸ ਨੂੰ ਦਿਲ ਖੋਲ੍ਹਕੇ ਮੁਹੱਬਤ ਦਿੰਦੇ ਨੇ l ਇਸ ਟੂਰ ਲਈ ਓਹ ਆਪਣੇ ਪ੍ਰਮੋਟਰਾਂ ਦਾ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਧੰਨਵਾਦੀ ਹੈ l

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੀਡੀਓ ਡਾਇਰੈਕਟਰ ਹਨੀ ਹਰਦੀਪ ਨੇ ਅਦਾਕਾਰਾ ਉਪਾਸਨਾ ਸਿੰਘ ਨਾਲ ਕੀਤੀ ਮੁਲਾਕਾਤ
Next articleSL begins administering Chinese Covid vax