ਵੀਡੀਓ ਡਾਇਰੈਕਟਰ ਹਨੀ ਹਰਦੀਪ ਨੇ ਅਦਾਕਾਰਾ ਉਪਾਸਨਾ ਸਿੰਘ ਨਾਲ ਕੀਤੀ ਮੁਲਾਕਾਤ

ਸ਼ਾਮ ਚੁਰਾਸੀ (ਸਮਾਜ ਵੀਕਲੀ) (ਕੁਲਦੀਪ ਚੁੰਬਰ )- ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸਥਾਪਤ ਵੀਡੀਓ ਡਾਇਰੈਕਟਰ ਅਤੇ ਪੇਸ਼ਕਾਰ ਹਨੀ ਹਰਦੀਪ ਕਿਸੇ ਵੀ ਤਰ੍ਹਾਂ ਦੀ ਜਾਣ ਪਹਿਚਾਣ ਦਾ ਮੋਹਤਾਜ ਨਹੀਂ ਹੈ ਹੁਣ ਤੱਕ ਅਨੇਕਾਂ ਕਲਾਕਾਰਾਂ ਨੂੰ ਆਪਣੀ ਪੇਸ਼ਕਾਰੀ ਵਿਚ ਰੀਲੀਜ ਕਰ ਚੁੱਕੇ ਹਨ ਪਿਛਲੇ ਦਿਨੀਂ ਹਿੰਦੀ ਅਤੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਉਪਾਸਨਾ ਸਿੰਘ ਨਾਲ ਹਨੀ ਹਰਦੀਪ ਨੇ ਵਿਸ਼ੇਸ਼ ਮੁਲਾਕਾਤ ਕੀਤੀ ਇਸ ਮੁਲਾਕਾਤ ਦੌਰਾਨ ਪ੍ਰਸਿੱਧ ਵੀਡੀਓ ਡਾਇਰੈਕਟਰ ਹਨੀ ਹਰਦੀਪ ਨੇ ਆਪਣੇ ਆਉਣ ਵਾਲੇ ਨਵੇਂ ਪ੍ਰਾਜੈਕਟ ਦੀ ਤਿਆਰੀ ਲਈ ਲਈ ਚਰਚਾ ਕੀਤੀ

ਦੱਸਣਯੋਗ ਹੈ ਕਿ ਵੀਡੀਓ ਡਾਇਰੈਕਟਰ ਹਨੀ ਹਰਦੀਪ ਦੀ ਟੀਮ ਵੱਲੋਂ ਪ੍ਰਸਿੱਧ ਗਾਇਕ ਗੁਰਬਖਸ਼ ਸ਼ੌਕੀ ਦਾ ਨਵਾਂ ਸਿੰਗਲ ਟਰੈਕ “ਸਲਾਮਾਂ ਸੋਹਣੀਏ ਆਉਣ ਵਾਲੀ 13 ਮਈ ਨੂੰ ਰੀਲੀਜ ਕੀਤਾ ਜਾ ਰਿਹਾ ਹੈ ਵੀਡਿਓ ਨਿਰਦੇਸ਼ਕ ਹਨੀ ਹਰਦੀਪ ਨੇ ਫੋਨ ਤੇ ਅਸ਼ੋਕ ਮਸਤੀ ਪ੍ਰਧਾਨ ਲੋਕ ਗਾਇਕ ਕਲਾ ਮੰਚ ਲਹਿਰਾਗਾਗਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਿਲਮੀ ਅਦਾਕਾਰ ਉਪਾਸਨਾ ਸਿੰਘ ਬਹੁਤ ਵਧੀਆ ਸੁਭਾਅ ਦੇ ਮਾਲਕ ਹਨ ਉਨ੍ਹਾਂ ਨੂੰ ਮਿਲ ਕੇ ਬਹੁਤ ਖੁਸ਼ੀ ਮਹਿਸੂਸ ਹੋਈ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿੱਟੀ ਸਿਉੰਕ ਖੁੱਡਾਂ ਵਿੱਚ ਵੜੀ?
Next article“ਤੇਰੀ ਮੇਰੀ ਗੱਲ” ਗੀਤ ਦੀ ਸੂਟਿੰਗ ਕਰਨ ਪੁੱਜੇ ਦਲਵਿੰਦਰ ਦਿਆਲਪੁਰੀ ਇੰਗਲੈਂਡ