ਤੇਰੀ ਚਾਹਤ

(ਸਮਾਜ ਵੀਕਲੀ)

ਤੇਰੀ ਚਾਹਤ
ਹੰਝੂ, ਹਾਵਾਂ ਦਾ ਸਬੱਬ ਸਹੀ
ਹਾਸਿਆਂ ਦੀ ਮਰਗਤ ਸਹੀ
ਰੂਹਾਨੀ ਜਿਹਾ ਸ਼ਰਬਤ ਸਹੀ
ਦਿਲ’ਚ ਸੁੱਤੀ, ਤਲੱਬ ਸਹੀਂ

ਤੇਰੀ ਮੁਹੱਬਤ
ਮੇਰੀ ਰੂਹ ਦੀ ਪਾਕੀਜ਼ਗੀ ਹੈ
ਖਿੜੇ ਫੁੱਲਾਂ ਦੀ ਤਾਜ਼ਗੀ ਹੈ
ਸ਼ਰੀਫ ਜਹੀ ਆਵਾਰਗੀ ਹੈ
ਖੂਬਸੂਰਤ ਜਹੀ ਸਾਦਗੀ ਹੈ

ਤੈਨੂੰ ਪਾਉਣਾ
ਮਰਨ ਵਾਲੇ ਦੀ ਜ਼ਿੰਦਗੀ ਹੈ
ਕਿਸੇ ਫਕੀਰ ਦੀ ਬੰਦਗੀ ਹੈ
ਫੁਹਾਰ ਜੋ ਦਿਲ ਸਿੰਜਦੀ ਹੈ
ਖੁਸ਼ੀ ਜੋ ਅੱਖਿਓ ਖਿੰਡਦੀ ਹੈ

ਤੇਰਾ ਮੇਰਾ ਮਿਲਣ
ਤਾਜ ਤੇ ਪੈਂਦਾ ਚੰਨ ਨੂਰ ਹੈ
ਮੇਰੇ ਜਿਸਮ ਦਾ ਗਰੂਰ ਹੈ
ਰੂਹਾਨੀ ਜਿਹਾ ਸਰੂਰ ਹੈ
ਪਾਕ ਜਿਹਾ ਕੋਈ ਫਤੂਰ ਹੈ

ਤੇਰੀ ਯਾਦ
ਮੇਰੇ ਜੀਣ ਦਾ ਸਹਾਰਾ ਹੈ
ਸਮੁੰਦਰ ਦਾ ਕਿਨਾਰਾ ਹੈ
ਸਾਂਭ ਰੱਖਿਆ ਪਿਟਾਰਾ ਹੈ
ਨੇਰ੍ਹੇ’ਚ ਚਮਕਦਾ ਤਾਰਾ ਹੈ

ਰਮਾ ਰਮੇਸ਼ਵਰੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਐਨੇ ਨਹੀ ਸੁਦਾਈ