(ਸਮਾਜ ਵੀਕਲੀ)
ਰੱਬ ਦੀ ਸਭ ਤੋਂ ਸੋਹਣੀ ਰਹਿਮਤ,
ਹਰ ਸਾਹ ਦਾ ਸ਼ੁਕਰਾਨਾ ਤੂੰ।
ਤੈਨੂੰ ਪਾਇਆ ਜੰਨਤ ਲੱਗਦੀ,
ਸੋਹਣੀ ਫ਼ਿਜ਼ਾ ਅਫ਼ਸਾਨਾ ਤੂੰ।
ਕੁਦਰਤ ਦਾ ਕੋਈ ਚਸ਼ਮਾ ਲੱਗਦਾ,
ਕਵਿਤਾ ਨਜ਼ਮ ਤਰਾਨਾ ਤੂੰ ।
ਨਵੀਂ ਪੁਰਾਣੀ ਹਰ ਸ਼ੈਅ ਲੱਗਦਾ,
ਲੱਗਦਾ ਨਵਾਂ ਜ਼ਮਾਨਾ ਤੂੰ।
ਪਿਆਰ,ਮੁਹੱਬਤ, ਇੱਜ਼ਤ,ਸ਼ੌਹਰਤ ,
ਮੇਰਾ ਸਭ ਖ਼ਜ਼ਾਨਾ ਤੂੰ ।
ਵਿੱਚ ਪਰਦੇਸੀਂ ਦੂਰੀ ਪਾ ਕੇ,
ਪਾ ਗਿਆ ਕੋਈ ਹਰਜਾਨਾ ਤੂੰ ।
ਕੰਵਲ ਦੇ ਜ਼ਰੇ ਜ਼ਰੇ ਵਿੱਚ ਵੱਸਿਆ,
ਕਰ ਛੱਡਿਆ ਦੀਵਾਨਾ ਤੂੰ।
ਕੰਵਲਜੀਤ ਕੌਰ ਕੰਵਲ
ਮਹਿਮਾਚੱਕ/ਫਤਿਹਵਾਲੀ
ਗੁਰਦਾਸਪੁਰ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly