ਕਵਿਤਾ

(ਸਮਾਜ ਵੀਕਲੀ)

ਤੇਰੇ ਹਾਸਿਆ ਤੋਂ ਮੈਨੂੰ,
ਲੱਗਦਾ ਨਾ ਕੁਝ ਪਿਆਰਾ,
ਤੇਰੇ ਬਿਨ ਸਾਡੇ ਘਰ ਵੇ,
ਚੜ੍ਹਦਾ ਨਾ ਅੰਬਰੀ ਤਾਰਾ,
ਅਮਨੇ ਤੂੰ ਦਿਲ ਸਾਡੇ ਦਾ,
ਮੁਜ਼ਰਮ ਏ ਭਾਰੀ ਵੇ,
ਤੇਰੇ ਤੇ ਮੁੱਕ ਜਾਂਦੀ ਏ,
ਦਿਲ ਦੀ ਗੱਲ ਸਾਰੀ ਵੇ,
ਮਿਲ ਤੈਨੂੰ ਦਿਲ ਨਈ ਭਰਦਾ,
ਮਿਲੀਏ ਲੱਖ ਵਾਰੀ ਵੇ,

ਤੇਰੇ ਨਾਲ ਗੱਲਾਂ ਵਿਚ ਤਾਂ,
ਚੰਨ ਤਾਰੇ ਭੁੱਲ ਬੈਠੇ ਆ,
ਤੈਨੂੰ ਅੱਜ ਸਾਵੇ ਤੱਕ ਕੇ,
ਲਾਰੇ ਤੇਰੇ ਭੁੱਲ ਬੈਠੇ ਆ,
ਤੂੰ ਸਾਡਾ ਸਭ ਕੁਝ ਹੋ,ਗਿਆ,
ਹੋ ਗਿਆ ਧਾਮ ਚਾਰੀ ਵੇ,
ਮਿਲ ਤੈਨੂੰ ਦਿਲ ਦਿਲ ਨਈ ਭਰਦਾ,
ਮਿਲੀਏ ਲੱਖ ਵਾਰੀ ਵੇ,
ਤੇਰੇ ਤੇ ਮੁੱਕ ਜਾਂਦੀ ਏ,
ਦਿਲ ਦੀ ਗੱਲ ਸਾਰੀ ਵੇ

ਅਮਨ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵੀ ਵਿਕਾਊ ਨਹੀਂ ਹੁੰਦਾ !
Next articleਤੂੰ