(ਸਮਾਜ ਵੀਕਲੀ)
ਤੂੰ ਹੀ ਦੱਸ ਸੱਜਣਾ
ਮੈਂ ਕਿੰਝ ਖੁਸ਼ੀ ਦਾ ਗੀਤ ਲਿਖ ਦਿਆਂ।
ਵੇਖ ਕੇ ਇਸ ਹੈਵਾਨੀਅਤ ਨੂੰ
ਮੈੰ ਕਿੰਝ ਸਭ ਕੁਝ ਠੀਕ ਲਿਖ ਦਿਆਂ।
ਕੁੱਖਾਂ ‘ਚ ਰੋਜ਼ ਹੀ ਮਰਦੀਆਂ ਧੀਆਂ,
ਹਵਸ ਦੀ ਅੱਗ ਨੂੰ ਰੋਜ਼ ਜਰਦੀਆਂ ਧੀਆਂ,
ਧੀ ਦੇ ਇਸ ਦਰਦ ਨੂੰ ਮੈਂ ਕਿੰਝ
ਹੱਥਾਂ ਦੀ ਲਕੀਰ ਲਿਖ ਦਿਆਂ,
ਤੂੰ ਹੀ ਦੱਸ ਸੱਜਣਾ
ਮੈੰ ਕਿੰਝ ਹਵਸ ਨੂੰ ਪ੍ਰੀਤ ਲਿਖ ਦਿਆਂ।
ਹੱਕ, ਸੱਚ ਨੂੰ ਫਾਂਸੀ
ਤੇ ਅੱਜ ਝੂਠ ਪ੍ਰਧਾਨ ਹੈ,
ਮਰ ਗਈਆਂ ਜਮੀਰਾਂ ਨੇ
ਤੇ ਇਨਸਾਨ ਬਣ ਗਿਆ ਸ਼ੈਤਾਨ ਹੈ,
ਹੈਵਾਨੀਅਤ ਦੀ ਇਸ ਰੀਤ ਨੂੰ
ਮੈੰ ਕਿੰਝ ਇਨਸਾਨੀਅਤ ਲਈ ਪ੍ਰੀਤ ਲਿਖ ਦਿਆਂ।
ਤੂੰ ਹੀ ਦੱਸ ਸੱਜਣਾ
ਮੈੰ ਕਿੰਝ ਖੁਸ਼ੀ ਦਾ ਗੀਤ ਲਿਖ ਦਿਆਂ ।