(ਸਮਾਜ ਵੀਕਲੀ)
ਤੂਫ਼ਾਨਾਂ ਨੂੰ ਮੋੜਨ ਚੱਲੇ , ਮਾਵਾਂ ਦੇ ਰਾਜ ਦੁਲਾਰੇ
ਭਾਗਾਂ ਨੂੰ ਸੰਵਾਰਨ ਚੱਲੇ , ਮਿੱਟੀ ਦੇ ਲਾਲ ਪਿਆਰੇ
ਤੂਫ਼ਾਨਾਂ ਨੂੰ ਮੋੜਨ ਚੱਲੇ————-
ਖੇਤਾਂ ਦੇ ਏ ਪੁੱਤਰ ਭੋਲ਼ੇ , ਸ਼ੈਤਾਨਾਂ ਦੇ ਨਾਲ਼ ਜੂਝਣ
ਧੀਆਂ ਛੱਡੇ ਚੁੱਲ੍ਹੇ -ਚੌਕੇਂ, ਰੌਹ ਚ ਵਾਂਗ ਜਵਾਲਾ ਸ਼ੂਕਣ
ਖ਼ੈਰ ਕਰੀਂ ਮੇਰੇ ਮੌਲਾ-! ! !
ਲਾਲ ਤੇਰੇ ਜਾਬਰ ਨੇ ਲਲ਼ਕਾਰੇ
ਤੂਫ਼ਾਨਾਂ ਨੂੰ ਮੋੜਨ ਚੱਲੇ——–
ਸਿਦਕ ਅਸਾਡੇ ਪੈਰੀਂ ਰੋਲ਼ੇ, ਹਾਕਿਮ ਦੇ ਕਪਟੀ ਲੱਛੇ
ਸ਼ਕਤੀ ਬਖਸ਼ੀਂ ਮਾਲਿਕ ਮੇਰੇ, ਸਭ ਤੁਰ ਪਏ ਲੜਨ ਨਿਹੱਥੇ
ਰਣੀਂ- ਨਗਾਰੇ ਧੌਸਾਂ ਪਈਆਂ–!!!
ਜਿੱਤਾਂ ਬਖਸ਼ੀਂ ਪੱਤਾਂ ਰੱਖੀਂ, ਹੁਣ ਐ ਮੇਰੇ ਕਰਤਾਰੇ
ਤੂਫ਼ਾਨਾਂ ਦੇ ਮੂੰਹ ਮੋੜਨ—————
ਜੱਦੋ-ਜਹਿਦ ਹੈ ਹੱਕ ਸੱਚ ਦੀ, ਹੋਏ ਇਕੋ ਤਰਫ਼ ਲੁਟੇਰੇ
ਮੂੰਹ ਦੀ ਬੁਰਕੀ ਖੋਹਣ ਲੱਗੇ, ਢਾਹੁਣ ਲੱਗੇ ਕਾਂ ਬਨੇਰੇ
ਅਣਖ ਅਸਾਡੀ ਵਿੱਚ ਬਜ਼ਾਰੀਂ-!!!
ਨਾ ਨਿਆਂ ਸਰਕਾਰੇ ਨਾ ਦਰਬਾਰੇ
ਤੂਫ਼ਾਨਾਂ ਨੂੰ ਮੋੜਨ ਚੱਲੇ——-
ਬੁੱਢੀਆਂ ਮਾਵਾਂ-ਬੁੱਢੇ ਬਾਪੂ, ਰੋਹੀਆਂ ਦੇ ਵਿਚ ਰੋਲ਼ੇ
“ਰੇਤਗੜੵ ਬਾਲੀ ‘” ਜਾਬਰ ਹਾਕਿਮ, ਕਰ ਰਿਹਾ ਅਣਗੌਲ਼ੇ
ਵਿਕਾਊ ਮੀਡੀਆ ਚੋਰਾਂ ਦੇ ਸੰਗ !!
ਬੋਟੀ ਖਾਹ ਰਿਹਾ ਲਾ-ਲਾ ਚਟਕਾਰੇ
ਤੂਫ਼ਾਨਾਂ ਨੂੰ ਮੋੜਨ ਚੱਲੇ—-
ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168
7087629168