ਤੀਜੇ ਟੈਸਟ ਦੀ ਪਹਿਲੀ ਪਾਰੀ: ਆਸਟਰੇਲੀਆ ਦੀਆਂ 338 ਦੌੜਾਂ ਦੇ ਜੁਆਬ ਵਿੱਚ ਭਾਰਤ ਦੀਆਂ ਦੋ ਵਿਕਟਾਂ ’ਤੇ 96 ਦੌੜਾਂ

ਸਿਡਨੀ (ਸਮਾਜ ਵੀਕਲੀ) : ਭਾਰਤ ਨੇ ਆਸਟਰੇਲੀਆ ਦੀਆਂ 338 ਦੌੜਾਂ ਦੇ ਜਵਾਬ ਵਿਚ ਤੀਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਦੀ ਸਮਾਪਤੀ ਤੱਕ ਦੋ ਵਿਕਟਾਂ ’ਤੇ 96 ਦੌੜਾਂ ਬਣਾਈਆਂ। ਭਾਰਤ ਆਸਟਰੇਲੀਆ ਤੋਂ 242 ਦੌੜਾਂ ਪਿੱਛੇ ਹੈ। ਚੇਤੇਸ਼ਵਰ ਪੁਜਾਰਾ 9 ਦੌੜਾਂ ਅਤੇ ਕਪਤਾਨ ਅਜਿੰਕਿਆ ਰਹਾਣੇ ਪੰਜ ਦੌੜਾਂ ਨਾਲ ਕ੍ਰੀਜ਼ ’ਤੇ ਹਨ। ਸ਼ੁਭਮਨ ਗਿੱਲ (50) ਅਤੇ ਰੋਹਿਤ ਸ਼ਰਮਾ (26) ਨੇ ਪਹਿਲੇ ਵਿਕਟ ਲਈ 70 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਆਸਟਰੇਲੀਆ ਵੱਲੋਂ ਸਵੀਡ ਸਮਿਥ ਨੇ 131, ਮਾਨਰਸ ਲਾਬੁਸ਼ੇਨ ਨੇ 91 ਤੇ ਵਿਲ ਪੁਕੋਵਸਕੀ ਨੇ 62 ਦੌੜਾਂ ਬਣਾਈਆਂ। ਭਾਰਤ ਵੱਲੋਂ ਰਵਿੰਦਰ ਜਡੇਜਾ ਨੇ ਚਾਰ, ਜਸਪ੍ਰੀਤ ਬੁਮਰਾਹ ਤੇ ਨਵਦੀਪ ਸੈਣੀ ਨੇ ਦੋ-ਦੋ ਤੇ ਮੁਹੰਮਦ ਸਿਰਾਜ ਨੇ ਇਕ ਵਿਕਟ ਲਈ।

Previous articleਦੱਖਣੀ ਅਫ਼ਗ਼ਾਨਿਸਤਾਨ ’ਚ ਹਮਲੇ, 11 ਮੌਤਾਂ
Next articleਮੋਗਾ: ਪਿੰਡ ਰੋਡੇ ਵਿੱਚ ਰਿਲਾਇੰਸ ਜੀਓ ਦਾ ਟਾਵਰ ਸਾੜਿਆ