ਖਾਨਗਾਹ ਵਿੱਚ ਆਹਟ

ਸਤਨਾਮ ਕੌਰ ਤੁਗਲਵਾਲਾ

(ਸਮਾਜ ਵੀਕਲੀ)

ਖਾਨਗਾਹ ਵਿੱਚ ਆਹਟ ਹੋਈ,
ਆਇਆ ਕੋਈ ਨਮਾਜ਼ੀ ਹੋਣਾ।
ਪੌਣਾਂ ਦੇ ਵਿੱਚ ਮਹਿਕਾਂ ਖਿੰਡੀਆਂ,
ਪੱਕਾ ਕੋਈ ਨਿਆਜ਼ੀ ਹੋਣਾ।
ਗੱਲ ਗੱਲ ਤੇ ਏ ਤੋਬਾ ਕਰਦਾ,
ਮੱਕਿਓ ਆਇਆ ਹਾਜੀ ਹੋਣਾ।
ਬੈਠ ਮਸੀਤੇ ਕੁਫਰ ਤੋਲਦਾ,
ਕੱਚਾ ਜਿਹਾ ਕੋਈ ਕਾਜ਼ੀ ਹੋਣਾ।
ਮੇਰੀ ਤਾਲ ਨਾਲ ਤਾਲ ਮਿਲਾਉਦਾ,
ਹੰਢਿਆ ਜਿਹਾ ਕੋਈ ਸਾਜ਼ੀ ਹੋਣਾ।
ਭੁੱਲਾਂ ਤੇ ਏ ਪਰਦੇ ਪਾਉਂਦਾ,
ਲੱਗਦਾ ਕੋਈ ਲਿਹਾਜ਼ੀ ਹੋਣਾ।
ਰੂਹ ਦੀ ਹੂਕ ਨਹੀ ਦਿਲ ਤੱਕ ਅੱਪੜੀ,
ਇਹਦਾ ਇਸ਼ਕ ਮਜਾਜੀ ਹੋਣਾ।
ਭੀੜ ਵੇਲੇ ਛੱਡ ਜਾਂਦਾ ਕੱਲਿਆਂ
ਇਹ ਤਾਂ ਵੱਡਾ ਪਾਜੀ ਹੋਣਾ।
ਲੱਖ ਵਾਰੀ ਭਾਵੇ ਮਿੰਨਤਾਂ ਕਰ ਲੈ,
ਇਹ ਦਿਲ ਹੁਣ‌ ਨਹੀ ਰਾਜ਼ੀ ਹੋਣਾ।

ਸਤਨਾਮ ਕੌਰ ਤੁਗਲਵਾਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਹਿਮ ਦਾ ਇਲਾਜ ਹਾਸ ਵਿਅੰਗ
Next articleਸ਼ਬਦਾਂ ਦੀ ਪਰਵਾਜ਼: ਪੰਜਾਬੀ ਸ਼ਬਦਾਵਲੀ ਵਿੱਚ ‘ਪ’ ਧੁਨੀ ਦੇ ਅਰਥ: ਭਾਗ 1.