(ਸਮਾਜ ਵੀਕਲੀ)
ਰੰਗ ਬਰੰਗੀ ਪਿਆਰੀ ਤਿੱਤਲੀ,
ਕੁਦਰਤ ਖੂਬ ਸਿੰਗਾਰੀ ਤਿੱਤਲੀ,
ਕੋਮਲ- ਕੋਮਲ ਪੰਖਾਂ ਵਾਲੀ,
ਲੱਗੇ ਬਹੁਤ ਪਿਆਰੀ ਤਿੱਤਲੀ,
ਫੁੱਲਾਂ ਦੇ ਨਾਲ ਸਾਂਝ ਹੈ ਇਸਦੀ,
ਫੁੱਲਾਂ ਵਾਂਗ ਪਿਆਰੀ ਤਿੱਤਲੀ,
ਮਿੱਠਾ- ਮਿੱਠਾ ਰਸ ਇਹ ਪੀਵੇ,
ਰੰਗ ਬਰੰਗੀ ਨਿਆਰੀ ਤਿੱਤਲੀ,
ਫੁੱਲਾਂ ਨੂੰ ਇਹ ਗੀਤ ਸੁਣਾਉਂਦੀ,
ਸਭ ਨੂੰ ਲੱਗੇ ਪਿਆਰੀ ਤਿੱਤਲੀ,
ਨਾਲ ਫੁੱਲਾਂ ਦੇ ਹੱਸੇ-ਖੇਡੇ,
ਰੋਜ਼ ਹੀ ਪਿਆਰੀ-ਪਿਆਰੀ ਤਿੱਤਲੀ,
ਕਾਲੇ,ਪੀਲੇ,ਨੀਲੇ, ਰੰਗ ਦੀ,
ਵੇਖਾ ਮੈਂ ਹਰ ਵਾਰੀ ਤਿੱਤਲੀ,
ਬਸੰਤ ਰੁੱਤੇ ਇਹ ਬਹੁਤੀ ਦਿਖਦੀ,
ਘੱਟ ਉਂਝ ਦਿਖੇ ਵਿਚਾਰੀ ਤਿੱਤਲੀ,
ਸੰਦੀਪ ਦੀ ਸਾਥੀ ਬਚਪਨ ਦੀ ਏ,
ਅੱਜ ਵੀ ਲੱਗੇ ਪਿਆਰੀ ਤਿੱਤਲੀ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :-9815321017