ਤਿੰਨ ਮਹੀਨੇ ਬਾਅਦ ਮੁੜ ਖੁੱਲ੍ਹਣ ਲੱਗਾ ਬਾਲੀ ਟਾਪੂ

ਡੇਨਪਸਾਰ (ਸਮਾਜਵੀਕਲੀ) : ਇੰਡੋਨੇਸ਼ੀਆ ਦਾ ਬਾਲੀ ਟਾਪੂ ਕਰੋਨਾਵਾਇਰਸ ਕਾਰਨ ਕੀਤੇ ਗਏ ਲੌਕਡਾਊਨ ਦੇ ਤਿੰਨ ਮਹੀਨੇ ਬਾਅਦ ਮੁੜ ਖੁੱਲ੍ਹ ਰਿਹਾ ਹੈ ਅਤੇ ਸਥਾਨਕ ਲੋਕਾਂ ਤੇ ਇੱਥੇ ਫਸੇ ਹੋਏ ਵਿਦੇਸ਼ੀ ਸੈਲਾਨੀਆਂ ਨੂੰ ਕੰਮਕਾਰ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਬਾਲੀ ਦੇ ਗਵਰਨਰ ਨੇ ਕਿਹਾ ਕਿ ਸਥਾਨਕ ਸਰਕਾਰ ਨੇ ਅੱਜ ਤੋਂ ਇੱਥੇ ਪਾਬੰਦੀਆਂ ’ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ ਪਰ ਸੈਲਾਨੀਆਂ ਨੂੰ ਹੋਟਲਾਂ, ਰੈਸਤਰਾਵਾਂ ਤੇ ਸਾਹਿਲੀ ਕਿਨਾਰਿਆਂ ’ਤੇ ਸਖਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

ਇਹ ਟਾਪੂ 31 ਜੁਲਾਈ ਨੂੰ ਦੇਸ਼ ਦੇ ਬਾਕੀ ਹਿੱਸਿਆਂ ਲਈ ਖੋਲ੍ਹ ਦਿੱਤਾ ਜਾਵੇਗਾ ਜਦਕਿ 11 ਸਤੰਬਰ ਤੋਂ ਬਾਅਦ ਵਿਦੇਸ਼ੀ ਸੈਲਾਨੀਆਂ ਨੂੰ ਇੱਥੇ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰੋਨਾ ਦੇ ਕੇਸ ਮੁੜ ਵੱਧਦੇ ਹਨ ਤਾਂ ਦੁਬਾਰਾ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ।

Previous articleਭਾਰਤ ਤੇ ਅਮਰੀਕਾ ਕਰੋਨਾ ਦੇ ਇਲਾਜ ਲਈ ਕਰਨਗੇ ਆਯੁਰਵੈਦਿਕ ਦਵਾਈਆਂ ਦਾ ਪ੍ਰੀਖਣ
Next articleਪਾਕਿ ’ਚ ਕਰੋਨਾ ਕੇਸਾਂ ਦਾ ਅੰਕੜਾ 2.40 ਲੱਖ ਤੋਂ ਪਾਰ