ਤਾਮਿਲ ਨਾਡੂ: ਥਰਮਲ ਪਲਾਂਟ ਦਾ ਬਾਇਲਰ ਫਟਿਆ; 6 ਮੌਤਾਂ

ਨੇਵੇਲੀ (ਤਾਮਿਲ ਨਾਡੂ) (ਸਮਾਜਵੀਕਲੀ):  ਐੱਨਐੱਲਸੀ ਇੰਡੀਆ ਦੇ ਥਰਮਲ ਪਲਾਂਟ ਵਿੱਚ ਅੱਜ ਬਾਇਲਰ ਫਟਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਾਨਾਂ ਦੇ ਨੁਕਸਾਨ ‘ਤੇ ਦੁਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੇ ਪਲਾਨੀਸਵਾਮੀ ਨਾਲ ਗੱਲਬਾਤ ਕੀਤੀ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।

ਐੱਨਐੱਲਸੀ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਦੋ ਵਿਅਕਤੀਆਂ ਦੀ ਮੌਤ ਦੀ ਜਾਣਕਾਰੀ ਮਿਲੀ ਸੀ ਤੇ ਹੁਣ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ ਹੈ। 16 ਜ਼ਖ਼ਮੀਆਂ ਨੂੰ ਚੇਨਈ ਦੇ ਹਸਪਤਾਲ ਲਿਜਾਇਆ ਗਿਆ ਹੈ। ਮਰਨ ਵਾਲਿਆਂ ਦੀ ਉਮਰ 25 ਤੋਂ 42 ਸਾਲ ਦੇ ਵਿਚਕਾਰ ਹੈ।

Previous articleਬੜਮਾਜਰਾ ਪੇਂਟਰ ਦੇ ਕਤਲ ਸਬੰਧੀ 3 ਗ੍ਰਿਫ਼ਤਾਰ
Next articleਬਠਿੰਡਾ ’ਚ ਤੇਲ ਕੀਮਤਾਂ ਖ਼ਿਲਾਫ਼ ਯੂਥ ਕਾਂਗਰਸ ਵੱਲੋਂ ਪ੍ਰਦਰਸ਼ਨ