ਤਿਰੂਚੀਰਾਪੱਲੀ (ਸਮਾਜਵੀਕਲੀ) : ਕੋਵਿਡ-19 ਮਹਾਮਾਰੀ ਕਾਰਨ ਪਏ ਕਥਿਤ ਘਾਟੇ ਦੇ ਮੱਦੇਨਜ਼ਰ ਅੱਜ ਕਿਸਾਨਾਂ ਨੇ ਸਬਜ਼ੀਆਂ ਸੜਕ ’ਤੇ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਜ਼ਿਲ੍ਹਾ ਕੁਲੈਕਟੋਰੇਟ ਦੇ ਮੂਹਰੇ ਭਾਰੀ ਮਾਤਰਾ ਵਿੱਚ ਭਿੰਡੀ ਅਤੇ ਨਿੰਬੂ ਸੁੱਟਦਿਆਂ ‘ਕਿਸਾਨ ਬਚਾਓ’ ਦੇ ਨਾਅਰੇ ਲਗਾਏ।
ਕਿਸਾਨਾਂ ਨੇ ਲਾਗ ਫੈਲਣ ਕਾਰਨ ਹੋੲੇ ਵਿੱਤੀ ਨੁਕਸਾਨ ਦੇ ਮੱਦੇਨਜ਼ਰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ। ਕਿਸਾਨਾਂ ਨੇ ਹੱਥਾਂ ਵਿੱਚ ਹਰੇ ਝੰਡੇ ਫੜੇ ਹੋਏ ਸਨ। ਕਿਸਾਨਾਂ ਨੇ ਕਿਹਾ ਕਿ ਭਿੰਡੀ ਦੋ ਰੁਪਏ ਕਿਲੋ, ਖੀਰਾ ਇੱਕ ਰੁਪਏ ਕਿਲੋ ਅਤੇ 50 ਪੈਸੇ ਪ੍ਰਤੀ ਨਿੰਬੂ ਵਿਕ ਰਿਹਾ ਹੈ, ਜਿਸ ਕਾਰਨ ਊਨ੍ਹਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।