ਜੰਮੂ (ਸਮਾਜ ਵੀਕਲੀ) : ਰਾਮਬਨ ਜ਼ਿਲ੍ਹੇ ’ਚ ਅੱਜ ਭਾਰੀ ਮੀਂਹ ਮਗਰੋਂ ਕਈ ਥਾਵਾਂ ’ਤੇ ਢਿੱਗਾਂ ਖਿਸਕਣ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ਬੰਦ ਹੋ ਗਿਆ ਹੈ ਅਤੇ 200 ਕਰੀਬ ਦੇ ਵਾਹਨ ਇੱਥੇ ਫਸ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 270 ਕਿਲੋਮੀਟਰ ਲੰਮਾ ਇਹ ਕੌਮੀ ਮਾਰਗ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ ਇੱਕੋ-ਇੱਕ ਹਰ ਮੌਸਮ ਵਾਲਾ ਰਸਤਾ ਹੈ। ਤ੍ਰਿਸ਼ੂਲ ਮੋੜ, ਬੈਟਰੀ ਚਸ਼ਮਾ ਤੇ ਪੰਟਿਆਲ ਇਲਾਕਿਆਂ ’ਚ ਢਿੱਗਾਂ ਖਿਸਕਣ ਕਾਰਨ ਕੌਮੀ ਮਾਰਗ ਬੰਦ ਹੋ ਗਿਆ ਹੈ।
HOME ਢਿੱਗਾਂ ਖਿਸਕਣ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ਬੰਦ