ਤੂੰ ਰਾਗ ਇਲਾਹੀ

(ਸਮਾਜ ਵੀਕਲੀ)

ਤੂੰ ਰਾਗ ਇਲਾਹੀ
ਮੈਂ ਬੀਨਾ ਉਦਾਸੀ
ਤੂੰ ਧੁੰਨ ਅਲਾਹ ਅਲਾਹ
ਮੈਂ ਬੈਰਾਗਣਿ ਬਣ ਗਾਵਾਂ
ਤੂੰ ਖ਼ਲਾਅ ਬੇ ਅੰਤ
ਮੈਂ ਸੰਕੁਚਿਤ ਹੋਵਾਂ
ਤੂੰ ਨੀਲਾ ਨਭ
ਮੈਂ ਨਿਮਾਣੀ ਧਰਤੀ ਹੋਵਾਂ
ਤੂੰ ਬੱਦਲ,ਤ੍ਰਿਪਤ
ਮੈਂ ਸਿਹਰਾ,ਤਿਹਾਈ ਜ਼ਮੀਂ ਕਹਾਵਾਂ
ਤੂੰ ਬਸੰਤ ਬਹਾਰਾਂ
ਮੈਂ ਪੱਤਝੜ ਦਾ ਇਕ ਸੁੱਕਾ ਰੁੱਖ ਕਹਾਵਾਂ
ਤੂੰ ਗੁਲ,ਗੁਲ ਏ ਗੁਲਸ਼ਨ
ਮੈਂ ਥੋਰ ਕੰਡਿਆਲੀ ਕਹਾਵਾਂ
ਤੂੰ ਰੰਗੀਨ ਦੁਨੀਆਂ ਦੇ ਬੇਸ਼ੁਮਾਰ ਰੰਗ
ਮੈਂ ਬੇਰੰਗ,ਨੀਰਸ ਅੱਖਾਂ ਦਾ ਹੰਝੂ ਕਹਾਵਾਂ
ਤੂੰ ਹੈਂ,ਚੰਨ ਦੀ ਚਿੱਟੀ ਚਾਨਣੀ
ਮੈਂ ਹਨੇਰਾ ਛਾਹ ਕਾਲਖ਼ ਕਹਾਵਾਂ
ਸਭ ਉਜਾਲੇ ਨੂੰ ਤੱਕਣ
ਮੈਂ ਇਕਾਂਤ ਰਾਤ ਕਹਾਵਾਂ
ਤੂੰ ਸੱਜਣ, ਹੋਵੇਂ ਰੂਹ ਦਾ ਸਕੂਨ
ਮੈਂ ਰੂਹੀ ਵਿਜੋਗਣ ਬਣ ਦਰ ਤੇਰੇ ਆਵਾਂ
ਸਾਥਣ ਤਾਨਪੁਰੇ ਦੀ ਕਹਾਵਾਂ
ਤੂੰ ਮੁਕੰਮਲ ਮੁਹੱਬਤ
ਤੂੰ ਸਰਬ ਸ਼ਕਤੀਮਾਨ
ਤੇ ਮੈਂ ਅਧੂਰੀ ਫਰਿਆਦ ਲੈਕੇ ਆਵਾਂ।

ਨਵਜੋਤ ਕੌਰ ਨਿਮਾਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਹਰਫਨਮੌਲਾ ਗਿੱਲ ਸਾਹਿਬ ਦਾ ਪੀ ਪੀ ਐਸ, ਨਾਭਾ ਦੇ ਸਲਾਨਾ ਸਮਾਗਮ ਤੇ ਵਿਸ਼ੇਸ਼ ਸਨਮਾਨ