(ਸਮਾਜ ਵੀਕਲੀ)
ਅੰਦਰੋ ਅੰਦਰੀ ਬਾਬਾ ਹੱਸਦਾ
ਦਸਮ ਦੁਆਰ ਦਾ ਰੱਸਤਾ ਦੱਸਦਾ
ਜੇਬ ਚ ਜਿਵੇਂ ਰੱਬ ਬਾਬਿਆਂ ਦੇ
ਹਰ ਬੰਦਾ ਡੇਰਿਆਂ ਵੱਲ ਨੱਸਦਾ
ਮੁਫ਼ਤ ਚ ਡੇਰੇ ਲਾਓ ਦਿਹਾੜੀਆਂ
ਸੇਵਾ ਦੇ ਵਿੱਚ ਰੱਬ ਹੈ ਵੱਸਦਾ
ਕੋਈ ਚੜ੍ਹਾਵਾ ਨਹੀਂ ਚੜ੍ਹਾਉਣਾ
ਪਰ ਲੰਗਰ ਦੇ ਨਾਂ ਤੇ ਡੱਸਦਾ
ਬਿਲਡਿੰਗਾਂ ਛੱਤੇ ਖ਼ਰੀਦੇ ਜ਼ਮੀਨਾਂ
ਪੈਸਾ ਮੀਂਹ ਦੇ ਵਾਂਗ ਵਰਸਦਾ
ਬਾਬਾ ਨਿੱਤ ਅਮੀਰ ਹੋ ਰਿਹਾ
ਪਾਈ ਪਾਈ ਨੂੰ ਭਗਤ ਤਰਸਦਾ
ਅਨਪੜ੍ਹ ਤਾਂ ਆਪੇ ਫਸ ਜਾਂਦੇ
ਪੜ੍ਹਿਆ ਨੂੰ ਵੀ ਬਾਬਾ ਝੱਸਦਾ
ਭਰਮ ਦਾ ਗਾਰਾ ਗੋਡੇ ਗੋਡੇ
ਸਮਾਜ ਜਾ ਰਿਹਾ ਸਾਡਾ ਧੱਸਦਾ
ਕੌਣ ਜਗਾਓ ਕਿਸਨੂੰ ਬਿੰਦਰਾ
ਰੱਬੀ ਭਰਮ ਚ ਹਰ ਕੋਈ ਫੱਸਦਾ
ਬਿੰਦਰ
ਜਾਨ ਏ ਸਾਹਿਤ ਇਟਲੀ